ਓਟਵਾ/ਬਿਊਰੋ ਨਿਊਜ਼ : ਘੱਟ ਆਮਦਨ ਵਾਲੇ ਰੈਂਟਰਜ ਤੇ ਸੈਲਟਰਜ ਦੀ ਮਦਦ ਲਈ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ 200 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਫਰੀਲੈਂਡ ਨੇ ਆਖਿਆ ਕਿ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਬੈਨੇਫਿਟ ਲਈ 99 ਮਿਲੀਅਨ ਡਾਲਰ ਵਾਧੂ ਦੇਣ ਜਾ ਰਹੀ ਹੈ। ਜਿਸ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ ਦੀ ਭਾਈਵਾਲੀ ਨਾਲ ਘੱਟ ਆਮਦਨ ਵਾਲੇ ਰੈਂਟਰਜ ਤੇ ਸੈਲਟਰਜ ਨੂੰ ਵਿੱਤੀ ਮਦਦ ਮਿਲ ਸਕੇਗੀ।
ਉਨ੍ਹਾਂ ਆਖਿਆ ਕਿ ਹੋਰ 100 ਮਿਲੀਅਨ ਡਾਲਰ ਬੇਘਰ ਲੋਕਾਂ ਲਈ ਹਰ ਥਾਂ ਬਣਾਉਣ ਵਾਸਤੇ ਸੈਲਟਰਜ ਦੀ ਮਦਦ ਲਈ ਐਮਰਜੈਂਸੀ ਵਿੰਟਰ ਫੰਡਿੰਗ ਤਹਿਤ ਦਿੱਤੀ ਜਾਵੇਗੀ। ਦਿਨੋਂ ਦਿਨੀਂ ਵੱਧ ਰਹੇ ਕਿਰਾਇਆਂ ਨੂੰ ਠੱਲ੍ਹ ਪਾਉਣ ਤੇ ਸੰਘਰਸ ਕਰ ਰਹੇ ਬੇਘਰ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਫਰੀਲੈਂਡ ਨੇ ਇਹ ਐਲਾਨ ਓਟਵਾ ਵਿੱਚ ਹਫਤਾਵਾਰੀ ਨਿਊਜ਼ ਕਾਨਫਰੰਸ ਦੌਰਾਨ ਹੋਰਨਾਂ ਕੈਬਨਿਟ ਮੈਂਬਰਾਂ ਦੀ ਹਾਜਰੀ ਵਿੱਚ ਕੀਤਾ।
ਘੱਟ ਆਮਦਨ ਵਾਲੇ ਰੈਂਟਰਜ ਅਤੇ ਸੈਲਟਰਜ ਦੀ ਫੈਡਰਲ ਸਰਕਾਰ ਕਰੇਗੀ ਮਦਦ : ਫਰੀਲੈਂਡ
RELATED ARTICLES

