9.5 C
Toronto
Saturday, October 3, 2026
spot_img
Homeਜੀ.ਟੀ.ਏ. ਨਿਊਜ਼26 ਅਪ੍ਰੈਲ ਤੋਂ 80 ਹਜ਼ਾਰ ਨੌਕਰੀਆਂ ਦੀਆਂ ਅਰਜ਼ੀਆਂ ਲਈਆਂ ਜਾ ਰਹੀਆਂ ਹਨ...

26 ਅਪ੍ਰੈਲ ਤੋਂ 80 ਹਜ਼ਾਰ ਨੌਕਰੀਆਂ ਦੀਆਂ ਅਰਜ਼ੀਆਂ ਲਈਆਂ ਜਾ ਰਹੀਆਂ ਹਨ : ਐਮ ਪੀ ਮਨਿੰਦਰ ਸਿੱਧੂ

26 ਅਪ੍ਰੈਲ ਤੋਂ 80 ਹਜ਼ਾਰ ਨੌਕਰੀਆਂ ਦੀਆਂ ਅਰਜ਼ੀਆਂ ਲਈਆਂ ਜਾ ਰਹੀਆਂ ਹਨ : ਐਮ ਪੀ ਮਨਿੰਦਰ ਸਿੱਧੂ150 ਮਿਲੀਅਨ ਦਾ ਟਰਾਂਜਿਟ ਪ੍ਰੋਜੈਕਟ ਬਰੈਂਪਟਨ ਈਸਟ ਵਿਚ ਲੱਗੇਗਾ
ਬਰੈਂਪਟਨ: ਬਰੈਂਪਟਨ ਈਸਟ ਤੋਂ ਐਮ ਪੀ ਮਨਿੰਦਰ ਸਿੱਧੂ ਨੇ ‘ਪਰਵਾਸੀ ਰੇਡੀਓ’ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਈਵੇ-50 ਅਤੇ ਕੰਟਰੀ ਸਾਈਡ ਦੇ ਨੇੜੇ 48 ਏਕੜ ਵਿਚ ਟਰਾਂਜਿਟ ਪ੍ਰੋਜੈਕਟ ਦਾ ਨਿਰਮਾਣ ਹੋਵੇਗਾ, ਜਿੱਥੇ ਬੱਸਾਂ ਦੀ ਮੁਰੰਮਤ ਤੋਂ ਇਲਾਵਾ ਕਈ ਹੋਰ ਕੰਮ ਕੀਤੇ ਜਾਣਗੇ, ਜਿਸ ਲਈ ਫੈਡਰਲ ਸਰਕਾਰ 70 ਮਿਲੀਅਨ ਡਾਲਰ ਦਾ ਯੋਗਦਾਨ ਪਾਏਗੀ। ਇਸ ਨਾਲ ਇਸ ਇਲਾਕੇ ਵਿਚ 1000 ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਸਮਰ ਜੌਬ ਦਾ ਪ੍ਰੋਗਰਾਮ 26 ਅਪ੍ਰੈਲ ਨੂੰ ਸ਼ੁਰੂ ਹੋਵੇਗਾ, ਜਿਸ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੰਮ ਕਰ ਸਕਣਗੇ। ਇਨ੍ਹਾਂ ਵਿਚ ਬਹੁਤੀਆਂ ਜੌਬਸ ਘਰੋਂ ਬੈਠ ਕੇ ਅਤੇ ਕੁੱਝ ਨੌਕਰੀਆਂ ਕੈਂਪਾਂ ਵਿਚ ਜਾ ਕੇ ਕਰਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ ਉਨ੍ਹਾਂ ਦੇ ਦਫ਼ਤਰ ਨਾਲ ਫੋਨ ਨੰਬਰ 905-458-1474 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS