Breaking News
Home / ਜੀ.ਟੀ.ਏ. ਨਿਊਜ਼ / ਹਜ਼ਾਰਾਂ ਲੋਕਾਂ ਨੇ CIBC ਦੀ ‘ਕੋਈ-ਫੀਸ-ਨਹੀਂ’ ਗਲੋਬਲ ਮਨੀ ਟ੍ਰਾਂਸਫਰ ਸੇਵਾ ਦਾ ਲਾਭ ਉਠਾਇਆ

ਹਜ਼ਾਰਾਂ ਲੋਕਾਂ ਨੇ CIBC ਦੀ ‘ਕੋਈ-ਫੀਸ-ਨਹੀਂ’ ਗਲੋਬਲ ਮਨੀ ਟ੍ਰਾਂਸਫਰ ਸੇਵਾ ਦਾ ਲਾਭ ਉਠਾਇਆ

CIBC news copy copyਨਵੀਨਤਾਕਾਰੀ ਸੇਵਾ ਨੇ ਬੇਮਿਸਾਲ ਬਚਤਾਂ ਤੇ ਸਹੂਲਤ ਪੇਸ਼ ਕਰਕੇ ਕੈਨੇਡਾ ਦੀ ਸਾਲ ‘ਚ $30 ਬਿਲੀਅਨ ਦੇਸ਼ ਤੋਂ ਬਾਹਰ ਭੇਜਣ ਦੀ ਮਾਰਕੀਟ ਨੂੰ ਨਵਾਂ ਆਕਾਰ ਦਿੱਤਾ
ਟੋਰਾਂਟੋ/ਬਿਊਰੋ ਨਿਊਜ਼
ਕੁਝ ਮਹੀਨੇ ਪਹਿਲਾਂ CIBC ਦੁਆਰਾ ਆਪਣੀ ਕੋਈ-ਫੀਸ-ਨਹੀਂ ਗਲੋਬਲ ਮਨੀ ਟ੍ਰਾਂਸਫਰ ਸੇਵਾ ਸ਼ੁਰੂ ਕਰਨ ਦੇ ਬਾਅਦ ਤੋਂ, ਇਹ ਕੈਨੇਡਾ ਵਿੱਚ ਆਪਣੇ ਦੇਸ਼ ਪੈਸੇ ਭੇਜਣ ਵਾਲੇ ਭਾਰਤੀ, ਫਿਲੀਪੀਨੋ ਅਤੇ ਹੋਰ ਇਮੀਗ੍ਰੈਂਟ ਭਾਈਚਾਰਿਆਂ ਵਿੱਚ ਬਹੁਤ ਪ੍ਰਸਿੱਧ ਹੋ ਗਈ ਹੈ। ਹੁਣ ਹਜ਼ਾਰਾਂ ਕੈਨੇਡਾ ਵਾਸੀ ਇਸ ਕੋਈ-ਫੀਸ-ਨਹੀਂ ਸੇਵਾ ਦੀ ਵਰਤੋਂ ਕਰ ਰਹੇ ਹਨ, ਜੋ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਜਾਂ ਆਪਣੇ ਨਿੱਜੀ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਆਪਣੇ ਘਰ ਪੈਸੇ ਭੇਜਣਾ ਸਸਤਾ ਅਤੇ ਆਸਾਨ ਬਣਾਉਂਦੀ ਹੈ। ਜਦੋਂ ਦੇਸ਼ ਤੋਂ ਬਾਹਰ ਪੈਸੇ ਭੇਜਣ ਦੀ ਗੱਲ ਆਉਂਦੀ ਹੈ ਤਾਂ ਪੂਰੀ ਦੁਨੀਆਂ ਵਿੱਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੈਨੇਡਾ ਵਾਸੀ ਸਭ ਤੋਂ ਉੱਪਰ ਹਨ, ਅਤੇ ਕੈਨੇਡਾ ਤੋਂ ਅੰਤਰਰਾਸ਼ਟਰੀ ਤੌਰ ‘ਤੇ ਪੈਸੇ ਟ੍ਰਾਂਸਫਰ ਕਰਨ ਲਈ ਟਿਕਾਣਿਆਂ ਦੇ ਰੂਪ ਵਿੱਚ ਇੰਡਿਆ ਅਤੇ ਫਿਲੀਪੀਂਸ ਦੂਜੇ ਅਤੇ ਤੀਜੇ ਨੰਬਰ ‘ਤੇ ਆਉਂਦੇ ਹਨ।  ”ਆਪਣੇ ਗਾਹਕਾਂ ਤੋਂ ਮਿਲੀ ਪ੍ਰਤਿਕਿਰਿਆ ਤੋਂ ਅਸੀਂ ਬਹੁਤ ਖੁਸ਼ ਹਾਂ,” 3923 ਵਿਖੇ ਅਲਟਰਨੇਟ ਸਲੂਸ਼ਨਜ਼ ਗਰੁੱਪ ਅਤੇ ਰਿਟੇਲ ਸਲੂਸ਼ਨਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ, ਵਿਨੀਤ ਮਲਹੋਤਰਾ ਕਹਿੰਦੇ ਹਨ। ”ਅਸੀਂ ਜਾਣਦੇ ਹਾਂ ਕਿ ਸਾਡੇ ਗਾਹਕ ਵਿਦੇਸ਼ ਵਿੱਚ ਪੈਸੇ ਭੇਜਣ ਦਾ ਵਧੇਰੇ ਸਸਤਾ ਤਰੀਕਾ ਚਾਹੁੰਦੇ ਸਨ। ਆਪਣੀ ਟੈਕਨਾਲੋਜੀ ਨੂੰ ਵਧਾ ਕੇ, ਅਸੀਂ ਮੁਕਾਬਲੇਦਾਰ ਮੁਦਰਾ ਪਰਿਵਰਤਨ ਦਰਾਂ ‘ਤੇ ਵਿਦੇਸ਼ ਵਿੱਚ ਪੈਸੇ ਭੇਜਣ ਦੀ ਪੇਸ਼ਗੀ ਲਾਗਤ ਨੂੰ ਖਤਮ ਕਰ ਸਕੇ ਹਾਂ ਅਤੇ ਇਸ ਨੂੰ ਕਾਫੀ ਆਸਾਨ ਅਤੇ ਤੇਜ਼ ਬਣਾ ਸਕੇ ਹਾਂ।”
ਸ਼ੁਰੂਆਤੀ ਫੀਸਾਂ ਨੂੰ ਖਤਮ ਕਰਕੇ, CIBC ਕੈਨੇਡਾ ਦੀ ਬਾਹਰ ਪੈਸੇ ਭੇਜਣ ਦੀ $30 ਬਿਲੀਅਨ ਦੀ ਮਾਰਕੀਟ ਨੂੰ ਹਿਲਾ ਰਿਹਾ ਹੈ। ਆਮ ਤੌਰ ‘ਤੇ, ਭੇਜੀ ਜਾ ਰਹੀ ਰਕਮ ‘ਤੇ ਨਿਰਭਰ ਕਰਦੇ ਹੋਏ, ਵਿਦੇਸ਼ ਵਿੱਚ ਪੈਸੇ ਭੇਜਣ ਲਈ ਲਈਆਂ ਜਾਂਦੀਆਂ ਫੀਸਾਂ ਕਾਫੀ ਵੱਡੀ ਰਕਮ ਬਣ ਸਕਦੀਆਂ ਹਨ।
”ਕੈਨੇਡਾ ਵਾਸੀਆਂ ਲਈ ਪ੍ਰਤੀ ਟ੍ਰਾਂਜੈਕਸ਼ਨ ਵਿੱਚ ਕਈ ਸੌ ਡਾਲਰ ਭੇਜਣਾ ਆਮ ਗੱਲ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵਿਸ਼ਵ ਪੱਧਰ ‘ਤੇ ਪੈਸੇ ਭੇਜਣ ਲਈ ਵਧੇਰੇ ਸਸਤੇ ਸਮਾਧਾਨਾਂ ਦੀ ਲੋੜ ਕਿੰਨੀ ਜ਼ਿਆਦਾ ਹੈ ਅਤੇ CIBC ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਅਤੇ ਇਮੀਗ੍ਰੈਂਟਾਂ, ਜਿਨ੍ਹਾਂ ਨੇ ਕਾਫੀ ਸਮੇਂ ਤੋਂ ਇਸ ਦੇਸ਼ ਨੂੰ ਆਪਣਾ ਬਣਾ ਲਿਆ ਹੈ, ਦੀਆਂ ਲੋੜਾਂ ਦਾ ਸਮਰਥਨ ਕਰਨ ਲਈ ਪ੍ਰਤਿਬੱਧ ਹੈ,” ਮਿਸਟਰ ਮਲਹੋਤਰਾ ਕਹਿੰਦੇ ਹਨ।
CIBC ਨੇ ਪੈਸੇ ਭੇਜਣਾ ਬਹੁਤ ਸਰਲ ਅਤੇ ਗਾਹਕ ਲਈ ਆਸਾਨ ਬਣਾ ਦਿੱਤਾ ਹੈ। ਜਦ ਕਿ CIBC ਦੀ ਕੋਈ-ਫੀਸ-ਨਹੀਂ ਗਲੋਬਲ ਮਨੀ ਟ੍ਰਾਂਸਫਰ ਸੇਵਾ ਕਿਸੇ ਵੀ CIBC ਬੈਂਕਿੰਗ ਸੈਂਟਰ ਸਥਾਨ ‘ਤੇ ਉਪਲਬਧ ਹੈ, ਅਸਲ ਵਿੱਚ ਬ੍ਰਾਂਚ ਜਾਣ ਦੀ ਕੋਈ ਲੋੜ ਨਹੀਂ ਹੈ। ਇਹ ਸੇਵਾ CIBC ਔਨਲਾਈਨ ਬੈਂਕਿੰਗ ਦੇ ਰਾਹੀ ਸਹੂਲਤ ਭਰੇ ਤਰੀਕੇ ਨਾਲ ਉਪਲਬਧ ਹੈ।  ਜਾਂ ਤਾਂ ਔਨਲਾਈਨ ਜਾਂ ਫਿਰ ਕਿਸੇ CIBC ਬ੍ਰਾਂਚ ਵਿੱਚ 24 ਘੰਟੇ ਦੀ ਮਿਆਦ ਵਿੱਚ $10,000 ਤੱਕ ਦੀ ਰਕਮ ਸਿੱਧਾ ਪ੍ਰਾਪਤਕਰਤਾ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾ ਸਕਦੀ ਹੈ, ਅਤੇ ਜ਼ਿਆਦਾਤਰ ਟ੍ਰਾਂਸਫਰ ਇੱਕ ਕਾਰੋਬਾਰੀ ਦਿਨ ਦੇ ਅੰਦਰ ਪ੍ਰਾਪਤ ਹੋ ਜਾਂਦੇ ਹਨ। ਟ੍ਰਾਂਸਫਰ ਨੂੰ ਸਰਲ ਅਤੇ ਤੇਜ਼ ਬਣਾਉਣ ਲਈ, ਭੇਜਣ ਵਾਲਾ ਵਿਅਕਤੀ ਪ੍ਰਾਪਤਕਰਤਾ ਦਾ ਨਾਮ, ਪਤਾ, ਬੈਂਕ ਦਾ ਨਾਮ ਅਤੇ ਖਾਤਾ ਨੰਬਰ ਅਤੇ ਬੈਂਕ ਕੋਡ, ਜਿਸ ਨੂੰ ਇੰਡੀਆ ਵਿੱਚ IFSC ਕੋਡ ਵੀ ਕਿਹਾ ਜਾਂਦਾ ਹੈ ਅਤੇ ਜੋ ਬੈਂਕ ਦੇ ਚੈੱਕਾਂ ‘ਤੇ ਦਿੱਤਾ ਗਿਆ ਹੁੰਦਾ ਹੈ, ਸ਼ਾਮਲ ਕਰਦਾ ਹੈ। ਟ੍ਰਾਂਸਫਰ ਇੰਡੀਆ ਵਿੱਚ ਕਿਸੇ ਸਰਕਾਰੀ ਬੈਂਕ ਜਾਂ ਪ੍ਰਾਈਵੇਟ ਬੈਂਕ ਦੇ ਕਿਸੇ ਵੀ ਬੈਂਕ ਖਾਤੇ ਵਿੱਚ ਭੇਜੇ ਜਾ ਸਕਦੇ ਹਨ।
ਇਸ ਨਵੀਂ ਸੇਵਾ ਦਾ ਫਾਇਦਾ ਲੈਣ ਲਈ, ਤੁਹਾਡੇ ਕੋਲ CIBC ਖਾਤਾ ਹੋਣਾ ਜ਼ਰੂਰੀ ਹੈ। ਗਲੋਬਲ ਮਨੀ ਟ੍ਰਾਂਸਫਰ ਤੁਹਾਡੇ ਨਿੱਜੀ ਖਾਤੇ ਤੋਂ ਕੀਤਾ ਜਾ ਸਕਦਾ ਹੈ, ਜਾਂ ਕਿਸੇ ਕੈਨੇਡਿਅਨ ਜਾਂ ਅਮਰੀਕੀ ਡਾਲਰ ਖਾਤੇ ਤੋਂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਤੁਹਾਡੀ ਇਜਾਜ਼ਤ ਦਿੱਤੀ ਗਈ ਟ੍ਰਾਂਜੈਕਸ਼ਨ ਸੀਮਾ ਵਿੱਚ ਗਿਣਿਆ ਜਾਂਦਾ ਹੈ।
ਗਲੋਬਲ ਮਨੀ ਟ੍ਰਾਂਸਫਰ ਸੇਵਾ ਹੁਣ ਇੰਡੀਆ ਅਤੇ ਫਿਲੀਪੀਂਸ ਦੇ ਇਲਾਵਾ ਯੂਕੇ, ਫ੍ਰਾਂਸ, ਜਰਮਨੀ, ਅਤੇ ਆਸਟ੍ਰੇਲੀਆ ਵਰਗੇ 40 ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹੈ। ਇਸ ਸਾਲ ਦੇ ਅੰਤ ਤੱਕ CIBC ਦੀ 20 ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …