Breaking News
Home / ਜੀ.ਟੀ.ਏ. ਨਿਊਜ਼ / ਯੂਨਾਈਟਿਡ ਨੇਸ਼ਨ ਦੀ ਰਿਪੋਰਟ ‘ਚ ਖੁਲਾਸਾ

ਯੂਨਾਈਟਿਡ ਨੇਸ਼ਨ ਦੀ ਰਿਪੋਰਟ ‘ਚ ਖੁਲਾਸਾ

ਰਿਫਿਊਜੀਆਂ ਦਾ ਸਵਾਗਤ ਕਰਨ ‘ਚ ਕੈਨੇਡਾ ਸਭ ਤੋਂ ਮੋਹਰੀ
ਟੋਰਾਂਟੋ/ਬਿਊਰੋ ਨਿਊਜ਼ : ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਲ 2018 ਵਿਚ ਰਿਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ਵਿਚੋ ਕੈਨੇਡਾ ਸਭ ਤੋਂ ਅੱਗੇ ਖੜਾ ਹੈ। ਯੂ.ਐੱਨ. ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਸ ਮਾਮਲੇ ਵਿਚ ਅਮਰੀਕਾ ਤੇ ਹੋਰ ਦੁਨੀਆ ਦੀ ਮਜਬੂਤ ਅਰਥਵਿਵਸਥਾ ਵਾਲੇ ਮੁਲਕਾਂ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ।
ਯੂ.ਐਨ. ਹਾਈ ਕਮਿਸ਼ਨਰ ਵਲੋਂ ਇਸ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1980 ਰਿਫਿਊਜੀ ਐਕਟ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕੈਨੇਡਾ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੋਵੇ। ਕੈਨੇਡਾ ਵਿਚ ਸਾਲ 2018 ਵਿਚ 28,100 ਰਿਫਿਊਜੀਆਂ ਦਾ ਸਵਾਗਤ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ 10 ਗੁਣਾ ਆਬਾਦੀ ਰੱਖਣ ਵਾਲੇ ਦੇਸ਼ ਅਮਰੀਕਾ ਵਿਚ ਸਾਲ 2018 ਦੌਰਾਨ 23000 ਰਿਫਿਊਜੀਆਂ ਨੂੰ ਹੀ ਪਨਾਹ ਦਿੱਤੀ ਗਈ, ਜੋ ਕਿ 2016 ਦੇ 97000 ਦੇ ਅੰਕੜੇ ਮੋਹਰੇ ਬਹੁਤ ਛੋਟਾ ਨਜ਼ਰ ਆਉਂਦਾ ਹੈ। ਕੁਝ ਮਾਹਰਾਂ ਅਨੁਸਾਰ ਇਨਾਂ ਅੰਕੜਿਆਂ ਵਿਚ ਕਮੀ ਆਉਣ ਦਾ ਕਾਰਨ ਟਰੰਪ ਵਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਨੀਤੀਆਂ ਹਨ ਜਿਸ ਕਾਰਨ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਵਿਚ ਹਰ 10 ਲੱਖ ਪਿੱਛੇ 756 ਸ਼ਰਨਾਰਥੀਆਂ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਆਸਟ੍ਰੇਲੀਆ ਵਿਚ 510, ਸਵੀਡਨ ਵਿਚ 493, ਨਾਰਵੇ ਵਿਚ 465 ਤੇ ਅਮਰੀਕਾ ‘ਚ ਇਹ ਗਿਣਤੀ ਸਿਰਫ 70 ਦੀ ਹੀ ਰਹਿ ਗਈ। ਕੈਨੇਡਾ ਇਸ ਸੂਚੀ ਵਿਚ ਸਭ ਤੋਂ ਆ ਗਿਆ ਹੈ ਪਰ 2016 ਵਿਚ ਕੈਨੇਡਾ ਆਏ 47000 ਸ਼ਰਨਾਰਥੀਆਂ ਦੇ ਮੁਕਾਬਲੇ 2018 ਦੇ 28,100 ਸ਼ਰਨਾਰਥੀ ਬਹੁਤ ਘੱਟ ਹਨ।
ਰਿਪੋਰਟ ਮੁਤਾਬਕ ਸਾਲ 2016 ਵਿਚ ਗਲੋਬਲ ਦੇਸ਼ਾਂ ਵਲੋਂ 189,000 ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਗਈ, ਇਹ ਅੰਕੜਾ 2017 ਵਿਚ ਡਿੱਗ ਕੇ 1,03,000 ਰਹਿ ਗਿਆ ਅਤੇ 2018 ਵਿਚ ਇਹ ਗਿਣਤੀ ਸਿਰਫ 92000 ‘ਤੇ ਆ ਕੇ ਟਿਕ ਗਈ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …