ਅਲਬਰਟਾ : ਕੈਨੇਡਾ ਵਿੱਚ ਕਾਰਬਨ ਟੈਕਸ ਮਾਮਲਾ ਬਹੁਤ ਭਖਿਆ ਹੋਇਆ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ। ਇਸੇ ਕੜੀ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਕਾਰਬਨ ਟੈਕਸ ਨੂੰ ਕੁਚਲਣ ਲਈ 30 ਮਈ ਤੋਂ ਇੱਕ ਨਵਾਂ ਬਿੱਲ ਲਾਗੂ ਕਰਨ ਜਾ ਰਹੇ ਹਨ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਤੋਂ ਅਲਬਰਟਾ ਵਾਸੀਆਂ ਨੂੰ ਰਾਹਤ ਮਿਲੇਗੀ ਅਤੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਕਾਫ਼ੀ ਕੱਟਣ ਦੀ ਉਮੀਦ ਹੈ।
ਬੀਤੇ ਸਮੇ ਤੋਂ ਕਾਰਬਨ ਟੈਕਸ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੇ ਲੋਕ ਵਧੇ ਹੋਏ ਪੈਟਰੋਲ ਅਤੇ ਡੀਜ਼ਲ ਰੇਟਾਂ ਤੋਂ ਕਾਫੀ ਪਰੇਸ਼ਾਨ ਹਨ। ਇਸੇ ਸਿਲਸਿਲੇ ਵਿੱਚ ਕੰਸਰਵੇਟਿਵ ਪਾਰਟੀ ਦੇ ਅਲਬਰਟਾ ਤੋਂ ਪ੍ਰੀਮੀਅਰ ਜੈਸਨ ਕੈਨੀ ਇਕ ਨਵੇਂ ਬਿੱਲ ਨੂੰ 30 ਮਈ ਤੋਂ ਲਾਗੂ ਕਰਨ ਜਾ ਰਹੇ ਹਨ। ਪਿਛਲੇ ਮਹੀਨੇ ਹੀ ਚੋਣਾਂ ਜਿੱਤ ਕੇ ਆਏ ਪ੍ਰੀਮੀਅਰ ਜੈਸਨ ਕੈਨੀ ਦਾ ਇਹ ਇਕ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਟਰੂਡੋ ਸਰਕਾਰ ਨੇ ਕਾਰਬਨ ਟੈਕਸ ਸ਼ੁਰੂ ਕੀਤਾ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …