Breaking News
Home / ਜੀ.ਟੀ.ਏ. ਨਿਊਜ਼ / ਐਨਵਾਇਰੌਨਿਕਸ ਰਿਸਰਚ ਸਰਵੇਖਣ ਦਾ ਦਾਅਵਾ

ਐਨਵਾਇਰੌਨਿਕਸ ਰਿਸਰਚ ਸਰਵੇਖਣ ਦਾ ਦਾਅਵਾ

ਉਨਟਾਰੀਓ ਦੇ ਹਰ ਦੂਜੇ ਵਿਅਕਤੀ ਦਾ ਮੰਨਣਾ
ਫੋਰਡ ਸਰਕਾਰ ਗਲਤ ਰਾਹ ‘ਤੇ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਕੰਮਕਾਜ ‘ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਚਾਰਾਂ ਵਿੱਚੋਂ ਤਿੰਨ ਉਨਟਾਰੀਓ ਵਾਸੀਆਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਗਲਤ ਟਰੈਕ ਉੱਤੇ ਚੱਲ ਰਹੀ ਹੈ। ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਉਨਟਾਰੀਓ ਵਾਸੀਆਂ ਵਿੱਚੋਂ ਬਹੁਤਿਆਂ ਦਾ ਮੰਨਣਾ ਹੈ ਕਿ ਪਬਲਿਕ ਹੈਲਥ ਲਈ ਰਾਖਵੇਂ ਬਜਟ ਵਿੱਚ ਕਟੌਤੀਆਂ ਕਰਕੇ ਸਰਕਾਰ ਠੀਕ ਨਹੀਂ ਕਰ ਰਹੀ।ઠ
ਐਨਵਾਇਰੌਨਿਕਸ ਰਿਸਰਚ ਸਰਵੇਖਣ ਵਿੱਚ ਪਾਇਆ ਗਿਆ ਕਿ ਇਸ ਵਿੱਚ ਹਿੱਸਾ ਲੈਣ ਵਾਲੇ 75 ਫੀਸਦੀ ਉਨਟਾਰੀਓ ਵਾਸੀ ਇਹ ਮੰਨਦੇ ਹਨ ਕਿ ਪੀਸੀ ਸਰਕਾਰ ਗਲਤ ਟਰੈਕ ਉੱਤੇ ਹੈ, 24 ਫੀਸਦੀ ਦਾ ਕਹਿਣਾ ਹੈ ਕਿ ਟੋਰੀਜ਼ ਸਹੀ ਟਰੈਕ ਉੱਤੇ ਹਨ ਤੇ 2 ਫੀਸਦੀ ਨੂੰ ਇਸ ਬਾਰੇ ਪੱਕੇ ਤੌਰ ਉੱਤੇ ਨਹੀਂ ਪਤਾ ਕਿ ਟੋਰੀਜ਼ ਸਹੀ ਕਰ ਰਹੇ ਹਨ ਜਾਂ ਗਲਤ। ਐਨਵਾਇਰੌਨਿਕਸ ਦੇ ਵਾਈਸ ਪ੍ਰੈਜ਼ੀਡੈਂਟ ਡੈਰੇਕ ਲੀਬੌਸ਼ ਨੇ ਆਖਿਆ ਕਿ ਵਿੰਨ ਸਰਕਾਰ ਨੂੰ ਗਲਤ ਰਸਤੇ ਉੱਤੇ ਤੁਰਨ ਲਈ ਤਾਂ ਕੁੱਝ ਸਾਲ ਦਾ ਸਮਾਂ ਲੱਗਿਆ ਸੀ ਤੇ ਉਹ ਵੀ ਸੱਤਾ ਉੱਤੇ ਕਾਬਜ ਰਹਿਣ ਦੇ 15 ਸਾਲ ਬਾਅਦ।ઠ
ਇਸ ਤੋਂ ਪਹਿਲਾਂ ਪੋਲਾਰਾ ਸਟਰੈਟੇਜਿਕ ਇਨਸਾਈਟਸ ਤੇ ਕੌਰਬੈਟ ਕਮਿਊਨਿਕੇਸ਼ਨਜ਼ ਦੀਆਂ ਲੱਭਤਾਂ ਦੇ ਨਾਲ ਹੀ ਇਹ ਸਰਵੇਖਣ ਵੀ ਮੇਲ ਖਾਂਦਾ ਹੈ। ਇਨ੍ਹਾਂ ਸਾਰੇ ਸਰਵੇਖਣਾਂ ਤੋਂ ਇਹੋ ਪਤਾ ਲੱਗਿਆ ਹੈ ਕਿ ਫੋਰਡ ਸਰਕਾਰ ਦੀਆਂ ਬਜਟ ਕਟੌਤੀਆਂ ਨੂੰ ਉਨਟਾਰੀਓ ਵਾਸੀ ਚੰਗਾ ਨਹੀਂ ਮੰਨ ਰਹੇ। ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਕੰਸਰਵੇਟਿਵਾਂ ਨੂੰ ਵੋਟ ਕਰਨ ਵਾਲਿਆਂ ਵਿੱਚੋਂ ਵੀ 37 ਫੀਸਦੀ ਦਾ ਕਹਿਣਾ ਹੈ ਕਿ ਫੋਰਡ ਸਰਕਾਰ ਗਲਤ ਰਾਹ ਉੱਤੇ ਹੈ ਤੇ 61 ਫੀਸਦੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਰਕਾਰ ਸਹੀ ਰਾਹ ਉੱਤੇ ਹੈ ਜਦਕਿ 2 ਫੀਸਦੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।ઠ
ਇਸੇ ਤਰ੍ਹਾਂ ਓਨਟਾਰੀਓ ਦੀਆਂ 35 ਪਬਲਿਕ ਹੈਲਥ ਯੂਨਿਟਸ ਵਿੱਚ ਕਟੌਤੀ ਕਰਕੇ ਉਨ੍ਹਾਂ ਨੂੰ ਦਸ ਕਰਨ ਦੇ ਫੈਸਲੇ ਤੇ ਖਰਚਿਆਂ ਵਿੱਚ 200 ਮਿਲੀਅਨ ਡਾਲਰ ਦੀ ਕਟੌਤੀ ਵਿਵਾਦਗ੍ਰਸਤ ਮੁੱਦਾ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 80 ਫੀਸਦੀ ਨੇ ਇਹ ਮੰਨਿਆ ਕਿ ਇਹ ਯੂਨਿਟਸ ਉਨਟਾਰੀਓ ਲਈ ਬਹੁਤ ਮਾਇਨੇ ਰੱਖਦੀਆਂ ਸਨ ਤੇ 14 ਫੀਸਦੀ ਦਾ ਕਹਿਣਾ ਹੈ ਕਿ ਇਹ ਕੁੱਝ ਹੱਦ ਤੱਕ ਜ਼ਰੂਰੀ ਸਨ ਜਦਕਿ 5 ਫੀਸਦੀ ਦੀ ਇਸ ਬਾਰੇ ਕੋਈ ਠੋਸ ਰਾਇ ਨਹੀਂ ਸੀ। ਕੰਸਰਵੇਟਿਵ ਵੋਟਰਾਂ ਵਿੱਚੋਂ 60 ਫੀਸਦੀ ਨੇ ਆਖਿਆ ਕਿ ਪਬਲਿਕ ਹੈਲਥ ਏਜੰਸੀਆਂ ਬਹੁਤ ਮਾਇਨੇ ਰੱਖਦੀਆਂ ਹਨ ਤੇ 27 ਫੀਸਦੀ ਦਾ ਕਹਿਣਾ ਸੀ ਕਿ ਇਹ ਕੁੱਝ ਹੱਦ ਤੱਕ ਅਹਿਮ ਹਨ ਤੇ 12 ਫੀਸਦੀ ਨੇ ਇਸ ਬਾਰੇ ਕੋਈ ਰਾਇ ਨਹੀਂ ਪ੍ਰਗਟਾਈ। 11 ਅਪਰੈਲ ਨੂੰ ਇਨ੍ਹਾਂ ਕਟੌਤੀਆਂ ਬਾਰੇ ਹੋਏ ਐਲਾਨ ਤੋਂ ਬਾਅਦ 83 ਫੀਸਦੀ ਨੇ ਇਨ੍ਹਾਂ ਕਟੌਤੀਆਂ ਦਾ ਵਿਰੋਧ ਕੀਤਾ ਤੇ 16 ਫੀਸਦੀ ਨੇ ਇਨ੍ਹਾਂ ਦਾ ਪੱਖ ਪੂਰਿਆ। ਟੋਰੀ ਵੋਟਰਾਂ ਵਿੱਚੋਂ 56 ਫੀਸਦੀ ਨੇ ਇਨ੍ਹਾਂ ਦਾ ਵਿਰੋਧ ਕੀਤਾ ਜਦਕਿ 43 ਫੀਸਦੀ ਨੇ ਇਨ੍ਹਾਂ ਦੀ ਹਮਾਇਤ ਕੀਤੀ।
69 ਫੀਸਦੀ ਦਾ ਕਹਿਣਾ ਹੈ ਕਿ ਇਨ੍ਹਾਂ ਕਟੌਤੀਆਂ ਕਾਰਨ ਉਹ ਅਗਲੀਆਂ ਚੋਣਾਂ ਵਿੱਚ ਸ਼ਾਇਦ ਹੀ ਕੰਸਰਵੇਟਿਵਾਂ ਨੂੰ ਵੋਟ ਪਾਉਣ। ਅਗਲੀਆਂ ਚੋਣਾਂ 2022 ਵਿੱਚ ਹੋਣੀਆਂ ਹਨ। 20 ਫੀਸਦੀ ਨੇ ਆਖਿਆ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੇ 9 ਫੀਸਦੀ ਨੇ ਆਖਿਆ ਕਿ ਇਸ ਕਾਰਨ ਉਹ ਪੀਸੀ ਨੂੰ ਹੀ ਵੋਟ ਪਾਉਣਗੇ।
ਮਿਊਂਸਪਲ ਕਮੇਟੀਆਂ ਦੀ ਮਦਦ ਲਈ ਡੱਗ ਫੋਰਡ ਸਰਕਾਰ 7.35 ਮਿਲੀਅਨ ਡਾਲਰ ਖਰਚੇਗੀ
ਉਨਟਾਰੀਓ ਸਰਕਾਰ ਦੀ ਇਹ ਕਾਰਵਾਈ ਸਿਰਫ ਅੱਖਾਂ ਪੂੰਝਣ ਵਾਲੀ : ਜੌਹਨ ਟੋਰੀ
ਉਨਟਾਰੀਓ : ਉਨਟਾਰੀਓ ਦੀ ਡੱਗ ਫੋਰਡ ਸਰਕਾਰ ਮਿਊਂਸਪਲ ਕਮੇਟੀਆਂ ਦੀ ਮੱਦਦ ਲਈ 7.35 ਮਿਲੀਅਨ ਡਾਲਰ ਖਰਚ ਕਰੇਗੀ। ਇਸ ਤੋਂ ਪਹਿਲਾਂ ਫੋਰਡ ਸਰਕਾਰ ਨੇ ਪ੍ਰੋਵਿੰਸ਼ੀਅਲ ਫੰਡਿੰਗ ਵਿੱਚ ਕਟੌਤੀ ਕਰਕੇ ਮਿਊਂਸਪਲ ਕਮੇਟੀਆਂ ਦੀਆਂ ਮੁਸ਼ਕਲਾਂ ‘ਚ ਵਾਧਾ ਕੀਤਾ ਸੀ। ਇਸੇ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਉਨਟਾਰੀਓ ਸਰਕਾਰ ਹੁਣ ਅੱਖਾਂ ਪੂੰਝਣ ਲਈ 7 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕਰ ਰਹੀ ਹੈ। ਟੋਰੀ ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਪਹਿਲਾਂ ਫੋਰਡ ਸਰਕਾਰ ਨੇ ਪਬਲਿਕ ਹੈਲਥ, ਡੇਅਕੇਅਰ ਤੇ ਟਰਾਂਜ਼ਿਟ ਵਿੱਚ ਵੱਡੀਆਂ ਕਟੌਤੀਆਂ ਕਰ ਦਿੱਤੀਆਂ ਤੇ ਹੁਣ ਇਹ ਮਾਮੂਲੀ ਰਕਮ ਐਲਾਨ ਕੇ ਪ੍ਰੋਵਿੰਸ਼ੀਅਲ ਸਰਕਾਰ ਸਾਡਾ ਕੀ ਸੰਵਾਰ ਰਹੀ ਹੈ। ਉਨ੍ਹਾਂ ਆਖਿਆ ਕਿ ਕਟੌਤੀਆਂ ਕਰਨ ਲੱਗਿਆਂ ਤਾਂ ਸਰਕਾਰ ਨੇ ਸਾਡੀ ਕੋਈ ਰਾਇ ਨਹੀਂ ਲਈ। ਟੋਰੀ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਇਨ੍ਹਾਂ ਕਟੌਤੀਆਂ ਨਾਲ ਸਥਾਨਕ ਵਾਸੀਆਂ ਤੇ ਪਰਿਵਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ।ઠਟੋਰੀ ਨੇ ਇੱਕ ਵਾਰੀ ਮੁੜ ਫੋਰਡ ਸਰਕਾਰ ਨੂੰ ਇਨ੍ਹਾਂ ਕਟੌਤੀਆਂ ਉੱਤੇ ਰੋਕ ਲਾਉਣ ਦੀ ਅਪੀਲ ਕੀਤੀ। ਪਿਛਲੇ ਦਿਨੀਂ ਫੋਰਡ ਨੇ ਐਜੈਕਸ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਪ੍ਰੋਵਿੰਸ ਇਹ ਰਕਮ ਸਿਟੀਜ਼ ਤੇ ਸਕੂਲ ਬੋਰਡਜ਼ ਨੂੰ ਇਸ ਲਈ ਮੁਹੱਈਆ ਕਰਾਵੇਗੀ ਤਾਂ ਕਿ ਡੂੰਘਾਈ ਵਿੱਚ ਜਾ ਕੇ ਵਿੱਤੀ ਆਡਿਟ ਕਰਵਾਏ ਜਾ ਸਕਣ ਤੇ ਇਹ ਪਤਾ ਲਾਇਆ ਜਾ ਸਕੇ ਕਿ ਉਹ ਬਜਟ ਵਿੱਚ 4 ਫੀਸਦੀ ਦੀ ਹੋਰ ਕਟੌਤੀ ਕਿਵੇਂ ਕਰ ਸਕਦੇ ਹਨ।ઠਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਅਸੀਂ ਤਾਂ ਭਾਈਵਾਲੀ ਵਿੱਚ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਸਾਰੀਆਂ ਮਿਉਂਸਪੈਲਿਟੀਜ਼ ਨੂੰ ਸਾਂਝੇ ਤੌਰ ਉੱਤੇ ਆਪਣੇ ਨਾਲ ਤੋਰਨਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਸਾਡਾ 90 ਫੀਸਦੀ ਪੈਸਾ ਮਿਉਂਸਪੈਲਿਟੀਜ਼ ਤੇ ਹੋਰਨਾਂ ਭਾਈਵਾਲਾਂ ਨੂੰ ਜਾਂਦਾ ਹੈ ਤੇ ਇਸੇ ਲਈ ਅਸੀਂ ਉਨ੍ਹਾਂ ਨੂੰ ਸਾਡੇ ਨਾਲ ਰਲ ਕੇ ਕੰਮ ਕਰਨ ਲਈ ਆਖ ਰਹੇ ਹਾਂ। ਫੋਰਡ ਨੇ 7.35 ਮਿਲੀਅਨ ਡਾਲਰ ਵਾਲਾ ਇਹ ਐਲਾਨ ਵ੍ਹਿਟਬੀ ਤੇ ਗ੍ਰੇਟਰ ਓਸ਼ਵਾ ਵਿੱਚ ਚੇਂਬਰਜ਼ ਆਫ ਕਾਮਰਸ ਤੇ ਐਜੈਕਸ-ਪਿਕਰਿੰਗ ਬੋਰਡ ਆਫ ਟਰੇਡ ਦੇ ਮੈਂਬਰਾਂ ਸਾਹਮਣੇ ਕੀਤਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …