12.4 C
Toronto
Saturday, September 26, 2026
spot_img
Homeਪੰਜਾਬਪੁਲਿਸ ਨੇ ਹਨੀਪ੍ਰੀਤ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲਿਆਂਦਾ

ਪੁਲਿਸ ਨੇ ਹਨੀਪ੍ਰੀਤ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲਿਆਂਦਾ

ਪੁਲਿਸ ਨੇ ਹਨੀਪ੍ਰੀਤ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲਿਆਂਦਾਪੁਲਿਸ ਨੂੰ ਮਿਲੇ ਕਈ ਅਹਿਮ ਸੁਰਾਗ, ਪਰ ਦੱਸਣ ਤੋਂ ਕੀਤਾ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਪੁਲਿਸ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਇੰਸਾਂ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲੈ ਆਈ ਹੈ। ਪੁਲਿਸ ਹਨੀਪ੍ਰੀਤ ਨੂੰ ਲੈ ਕੇ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਪਹੁੰਚੀ ਸੀ। ਪੁਲਿਸ ਹਨੀਪ੍ਰੀਤ ਨੂੰ ਪਹਿਲਾਂ ਗੰਗਾਨਗਰ ਅਤੇ ਗੁਰੂਸਰ ਮੋਡੀਆ ਲੈ ਕੇ ਗਈ। ਚੇਤੇ ਰਹੇ ਗੁਰੂਸਰ ਮੋਡੀਆਂ ਵਿਚ ਰਾਮ ਰਹੀਮ ਦਾ ਜੱਦੀ ਘਰ ਹੈ। ਹਨੀਪ੍ਰੀਤ ਦੀ ਨਿਸ਼ਾਨਦੇਹੀ ‘ਤੇ ਗੰਗਾਨਗਰ ਅਤੇ ਗੁਰੂਸਰ ਮੋਡੀਆਂ ਵਿਚ ਕਈ ਅਹਿਮ ਸੁਰਾਗ ਮਿਲੇ ਹਨ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਹਨੀਪ੍ਰੀਤ ਨੂੰ ਡੇਰੇ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਹੋਸਟਲ ਅਤੇ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਉਹ ਤਿੰਨ ਦਿਨ ਰੁਕੀ ਸੀ। ਚੇਤੇ ਰਹੇ ਕਿ ਹਨੀਪ੍ਰੀਤ ਪੁਲਿਸ ਰਿਮਾਂਡ ‘ਤੇ ਚੱਲ ਰਹੀ ਹੈ।

RELATED ARTICLES
POPULAR POSTS