21.1 C
Toronto
Wednesday, May 27, 2026
spot_img
Homeਜੀ.ਟੀ.ਏ. ਨਿਊਜ਼ਕੈਨੇਡੀਅਨ ਫੌਜ ਨੇ ਢੋਲ ਦੇ ਡੱਗੇ 'ਤੇ ਪਾਇਆ ਭੰਗੜਾ

ਕੈਨੇਡੀਅਨ ਫੌਜ ਨੇ ਢੋਲ ਦੇ ਡੱਗੇ ‘ਤੇ ਪਾਇਆ ਭੰਗੜਾ

ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀ ਜਿੱਥੇ ਜਾਂਦੇ ਹਨ, ਉਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ। ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ ਅਤੇ ਮਿੱਠੇ ਬੋਲਾਂ ਨਾਲ ਅੰਗਰੇਜ਼ੀ ਹਕੂਮਤ ਨੂੰ ਆਪਣਾ ਕਾਇਲ ਬਣਾਇਆ ਹੋਇਆ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਵਿਚ ਵੱਡੀਆਂ ਪੋਸਟਾਂ ‘ਤੇ ਤਾਇਨਾਤ ਸਿੱਖ ਆਗੂ ਆਪਣੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਵਿਦੇਸ਼ੀਆਂ ਨੂੰ ਵੀ ਆਪਣੀ ਵਿਰਾਸਤ ਦੀ ਮਹਾਨਤਾ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕੈਨੇਡੀਅਨ ਫੌਜ ਨੂੰ ਯੂਕੋਨ ਅਧਾਰਤ ਭੰਗੜਾ ਟੀਚਰ ਗੁਰਦੀਪ ਪੰਧੇਰ ਨੇ ਭੰਗੜਾ ਸਿਖਾਇਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਪੰਜਾਬੀਆਂ ਵੱਲੋਂ ਇਸ ਉਦਮ ਦੀ ਕਾਫ਼ੀ ਸ਼ਲਾਘਾ ਕੀਤੀ ਗਈ। ਲੋਕਾਂ ਵੱਲੋਂ ਇਸ ਵੀਡੀਓ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਹੈ ਅਤੇ ਕੁਮੈਂਟਾਂ ਵਿਚ ਕਈਆਂ ਨੇ ਲਿਖਿਆ ਹੈ ਕਿ ਇਹ ਇਕ ਬਹੁਤ ਵਧੀਆ ਉਪਰਾਲਾ ਹੈ, ਪੰਜਾਬੀ ਸੱਭਿਆਚਾਰ ਬਹੁਤ ਵਧੀਆ ਹੈ। ਕਈਆਂ ਨੇ ਲਿਖਿਆ ਹੈ ਕਿ ਬਹੁਤ ਵਧੀਆ ਭੰਗੜਾ। ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਵੀਡੀਓ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਭੰਗੜੇ ਦੀ ਇਹ ਵੀਡੀਓ ਕੈਨੇਡਾ ਦੀ ਫੋਰਸ ਦੇ ਵਿਕਟੋੀਆ ਬੇਸ ‘ਤੇ ਫਿਲਮਾਈ ਗਈ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਫੌਜੀਆਂ ਨਾਲ ਇਸ ਤਰ੍ਹਾਂ ਦੀਆਂ ਕਈ ਵੀਡੀਚ ਸ਼ੇਅਰ ਚੁੱਕੇ ਹਨ। ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਕੈਨੇਡਾ ਦੇਅਰ ਹੈ, ਜਿਸ ਨੂੰ ਲੈ ਕੇ ਪੂਰਾ ਕੈਨੇਡਾ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਫੌਜ ਵੱਲੋਂ ਸ਼ਾਇਦ ਕੈਨੇਡਾ ਡੇਅ ‘ਤੇ ਇਸ ਵਾਰ ਭੰਗੜਾ ਪਾਇਆ ਜਾਵੇਗਾ।

RELATED ARTICLES
POPULAR POSTS