ਓਨਟਾਰੀਓ/ਬਿਊਰੋ ਨਿਊਜ਼ : ਅਕਤੂਬਰ ਤੋਂ ਲੈ ਕੇ ਹੁਣ ਤੱਕ ਗਰੁੱਪ ਏ ਸਟਰੈੱਪ ਹੋਣ ਕਾਰਨ ਓਨਟਾਰੀਓ ਵਿੱਚ 10 ਸਾਲ ਤੋਂ ਘੱਟ ਉਮਰ ਦੇ ਛੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਪ੍ਰੋਵਿੰਸ਼ੀਅਲ ਡਾਟਾ ਅਨੁਸਾਰ ਪਹਿਲੀ ਅਕਤੂਬਰ ਤੋਂ 31 ਦਸੰਬਰ ਦਰਮਿਆਨ ਇਸ ਬੈਕਟੀਰੀਅਲ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ 48 ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਤਿੰਨ ਤਾਂ ਇੱਕ ਸਾਲ ਤੋਂ ਚਾਰ ਸਾਲ ਦਰਮਿਆਨ ਉਮਰ ਦੇ ਸਨ ਤੇ ਦੋ ਪੰਜ ਤੇ ਨੌਂ ਸਾਲ ਦੇ ਸਨ। ਇੱਕ ਸਾਲ ਤੋਂ ਘੱਟ ਉਮਰ ਦਾ ਇੱਕ ਬੱਚਾ ਵੀ ਇਸ ਬਿਮਾਰੀ ਕਾਰਨ ਮਾਰਿਆ ਗਿਆ। ਪਬਲਿਕ ਹੈਲਥ ਓਨਟਾਰੀਓ ਵੱਲੋਂ 11 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਕਿ 2022-2023 ਦੇ ਸਮੁੱਚੇ ਸੀਜਨ ਦੌਰਾਨ ਬੱਚਿਆਂ ਦੀਆਂ ਹੋਈਆਂ ਕੁੱਲ ਮੌਤਾਂ ਵਿੱਚੋਂ ਅੱਧੀਆਂ ਇਸ ਸੰਕ੍ਰਮਣ ਕਾਰਨ ਹੋਈਆਂ। ਇਹ ਵੀ ਆਖਿਆ ਗਿਆ ਕਿ ਗਰੁੱਪ ਏ ਸਟਰੈਪਟੋਕੋਕਲ ਡਜੀਜ ਦੇ ਮਾਮਲੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਨਵੰਬਰ ਦੇ ਮੁਕਾਬਲੇ ਦਸੰਬਰ ਵਿੱਚ ਦੁੱਗਣੇ ਪਾਏ ਗਏ।
ਗਰੁੱਪ ਏ ਸਟਰੈਪ ਅਜਿਹੀ ਇਨਫੈਕਸਨ ਹੈ ਜਿਹੜੀ ਬੈਕਟੀਰੀਆ ਕਾਰਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆਉਣ ਕਾਰਨ ਨੱਕ, ਗਲੇ, ਸਾਹ ਸਬੰਧੀ ਡਰੌਪਲੈਟਸ ਜਾਂ ਜਖਮਾਂ ਦੇ ਸੰਪਰਕ ਵਿੱਚ ਆਉਣ ਕਾਰਨ ਫੈਲਦੀ ਹੈ। ਇਸ ਕਾਰਨ ਗਲਾ ਪੱਕ ਜਾਂਦਾ ਹੈ, ਸਕਿੱਨ ਦੀ ਇਨਫੈਕਸ਼ਨ ਹੋ ਜਾਂਦੀ ਹੈ ਜਿਵੇਂ ਕਿ ਇੰਪੈਟਿਗੋ ਤੇ ਸਕਾਰਲੈਟ ਫੀਵਰ ਆਦਿ ਵੀ ਹੋ ਸਕਦਾ ਹੈ। ਇਸ ਦਾ ਇਲਾਜ ਅਕਸਰ ਐਂਟੀਬਾਇਓਟਿਕ ਰਾਹੀਂ ਕੀਤਾ ਜਾਂਦਾ ਹੈ।
ਬਿਮਾਰੀ ਉਸ ਸਮੇਂ ਘਾਤਕ ਹੋ ਜਾਂਦੀ ਹੈ ਜਦੋਂ ਬੈਕਟੀਰੀਆ ਬਲੱਡ ਸਟਰੀਮ ਜਾਂ ਡੀਪ ਟਿਸੂ ਵਿੱਚ ਦਾਖਲ ਹੋ ਜਾਂਦਾ ਹੈ। ਪ੍ਰੋਵਿੰਸ਼ੀਅਲ ਹੈਲਥ ਏਜੰਸੀ ਨੇ ਆਖਿਆ ਕਿ ਇਸ ਕਾਰਨ ਨਿਮੋਨੀਆ, ਮੈਨਿਨਜਾਈਟਿਸ, ਸੈਪਟੀਸੇਮੀਆ ਤੇ ਹੋਰ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ ਤੇ ਜਿਨ੍ਹਾਂ ਨਾਲ ਜਾਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਵਧੇਰੇ ਖਤਰਾ 0 ਤੋਂ 4 ਸਾਲ ਦੇ ਬੱਚਿਆਂ ਨੂੰ ਤੇ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦਾ ਹੈ।
Home / ਜੀ.ਟੀ.ਏ. ਨਿਊਜ਼ / ਗਰੁੱਪ ਏ ਸਟਰੱੈਪ ਇਨਫੈਕਸ਼ਨ ਕਾਰਨ ਓਨਟਾਰੀਓ ਵਿੱਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਹੋਈ ਮੌਤ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …