13.3 C
Toronto
Tuesday, September 22, 2026
spot_img
Homeਪੰਜਾਬਜੇਲ੍ਹ ਤੋਂ ਹੀ ਗੁਰਮੀਤ ਸਿੰਘ ਰਾਮ ਰਹੀਮ ਨੇ ਖੁਦ ਨੂੰ ਸਾਰੀ ਉਮਰ...

ਜੇਲ੍ਹ ਤੋਂ ਹੀ ਗੁਰਮੀਤ ਸਿੰਘ ਰਾਮ ਰਹੀਮ ਨੇ ਖੁਦ ਨੂੰ ਸਾਰੀ ਉਮਰ ਲਈ ਡੇਰਾ ਮੁਖੀ ਐਲਾਨਿਆ

ਜੇਲ੍ਹ ਤੋਂ ਹੀ ਗੁਰਮੀਤ ਸਿੰਘ ਰਾਮ ਰਹੀਮ ਨੇ ਖੁਦ ਨੂੰ ਸਾਰੀ ਉਮਰ ਲਈ ਡੇਰਾ ਮੁਖੀ ਐਲਾਨਿਆ
Image Courtesy :bbc

ਚੰਡੀਗੜ੍ਹ/ਬਿਊਰੋ ਨਿਊਜ਼
ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਗੁਰਗੱਦੀ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਉਹ ਹੀ ਸਾਰੀ ਉਮਰ ਡੇਰੇ ਦਾ ਮੁਖੀ ਰਹੇਗਾ। ਜੇਲ੍ਹ ‘ਚੋ ਸੰਗਤ ਦੇ ਨਾਂ ਲਿਖੀ ਚਿੱਠੀ ਵਿਚ ਉਸ ਨੇ ਲਿਖਿਆ ਹੈ ਕਿ ਉਹ ਜੀਵਨ ਭਰ ਡੇਰੇ ਦੇ ਮੁਖੀ ਦੇ ਤੌਰ ‘ਤੇ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ। ਚਿੱਠੀ ਵਿੱਚ ਉਸ ਨੇ ਜਿਥੇ ਸਰਕਾਰ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ, ਉਥੇ ਡੇਰੇ ਦੇ ਸ਼ਰਧਾਲੂਆਂ ਨੂੰ ਖ਼ੂਨਦਾਨ ਕਰਨ ਤੇ ਭਲਾਈ ਦੇ ਕੰਮ ਕਰਨ ਦੀ ਵੀ ਗੱਲ ਕਹੀ ਗਈ ਹੈ। ਉਸ ਨੇ ਚਿੱਠੀ ਵਿਚ ਇਹ ਵੀ ਲਿਖਿਆ ਕਿ ਡੇਰੇ ਵਿਚ ਕੋਈ ਧੜੇਬੰਦੀ ਨਹੀਂ ਹੈ।

RELATED ARTICLES
POPULAR POSTS