4.4 C
Toronto
Thursday, November 13, 2025
spot_img
Homeਪੰਜਾਬਰਾਣਾ ਗੁਰਜੀਤ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਡੀਸੀ ਦਫਤਰ...

ਰਾਣਾ ਗੁਰਜੀਤ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਡੀਸੀ ਦਫਤਰ ਸਾਹਮਣੇ ਦਿੱਤਾ ਧਰਨਾ

ਲੱਗਦਾ ਹੈ ਕੈਪਟਨ ਅਮਰਿੰਦਰ ਵੀ ਇਸ ਮਾਮਲੇ ਸ਼ਾਮਲ :  ਸੁਖਪਾਲ ਸਿੰਘ ਖਹਿਰਾ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅੱਜ ਜਲੰਧਰ ਦੇ ਡੀਸੀ ਦਫਤਰ ਸਾਹਮਣੇ ਧਰਨਾ ਦੇ ਕੇ ਰੇਤ ਖੱਡਾਂ ਦੀ ਬੋਲੀ ਵਿਚ ਕਥਿਤ ਤੌਰ ‘ਤੇ ਨਾਮ ਆਉਣ ‘ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਮੰਗਿਆ। ਧਰਨੇ ਦੀ ਅਗਵਾਈ ਕਰ ਰਹੇ ਭੁੱਲਥ ਤੋਂ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਸਿੰਘ ਨੂੰ ਜਿਵੇਂ ਸਾਫ-ਸੁਥਰਾ ਦੱਸ ਰਹੇ ਹਨ, ਇਸ ਤੋਂ ਲੱਗਦਾ ਹੈ ਕਿ ਉਹ ਵੀ ਇਸ ਵਿਚ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਜਲੰਧਰ ਤੋਂ ਬਾਅਦ ਲੁਧਿਆਣਾ, ਗੁਰਦਾਸਪੁਰ, ਰੋਪੜ ਤੇ ਸੰਗਰੂਰ ਵਿਚ ਧਰਨਾ ਦਿੱਤਾ ਜਾਵੇਗਾ। ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਸਾਬਕਾ ਜਸਟਿਸ ਜੇਐਸ ਨਾਰੰਗ ਨੂੰ ਛੱਡ ਕੇ ਪੰਜਾਬ ਦੇ ਸਿਟਿੰਗ 52 ਐਮਐਲਏ ਵਿਚੋਂ ਕਿਸੇ ਤੋਂ ਵੀ ਇਸ ਮਾਮਲੇ ਦੀ ਜਾਂਚ ਕਰਵਾ ਸਕਦੇ ਹਨ। ਨਾਰੰਗ ਦਾ ਬੇਟਾ ਰਾਣਾ ਗੁਰਜੀਤ ਸਿੰਘ ਦਾ ਵਕੀਲ ਹੈ। ਇਸ ਲਈ ਨਾਰੰਗ ਕਿਵੇਂ ਇਨਸਾਫ ਕਰ ਸਕਦੇ ਹਨ। ਖਹਿਰਾ ਨੇ ਕਿਹਾ ਇਸ ਮਾਮਲੇ ਨੂੰ ਲੈ ਕੇ ਹੋਰ ਧਰਨੇ ਦਿੱਤੇ ਜਾਣਗੇ।

RELATED ARTICLES
POPULAR POSTS