9.8 C
Toronto
Saturday, May 30, 2026
spot_img
Homeਪੰਜਾਬਸੁਲਤਾਨਪੁਰ ਲੋਧੀ 'ਚ ਓਬੀਸੀ ਬੈਂਕ ਦਾ ਏਟੀਐਮ ਪੁੱਟ ਕੇ ਲੈ ਕੇ ਗਏ...

ਸੁਲਤਾਨਪੁਰ ਲੋਧੀ ‘ਚ ਓਬੀਸੀ ਬੈਂਕ ਦਾ ਏਟੀਐਮ ਪੁੱਟ ਕੇ ਲੈ ਕੇ ਗਏ ਲੁਟੇਰੇ

ਕਪੂਰਥਲਾ : ਸੁਲਤਾਨਪੁਰ ਲੋਧੀ ਵਿੱਚ ਲੁਟੇਰੇ ਅੱਜ ਸਵੇਰੇ ਬੈਂਕ ਦਾ ਏ.ਟੀ.ਐਮ. ਪੁੱਟ ਕੇ ਲੈ ਗਏ। ਇਸ ਏਟੀਐਮ ਵਿੱਚ 11 ਲੱਖ 43 ਹਜ਼ਾਰ ਦੀ ਨਗਦੀ ਸੀ। ਘਟਨਾ ਸਵੇਰੇ ਕਰੀਬ ਪੰਜ ਵਜੇ ਦੀ ਹੈ।
ਓਬੀਸੀ ਬੈਂਕ ਦੇ ਏਟੀਐਮ ਨੂੰ ਨਕਾਬਪੋਸ਼ ਵਿਅਕਤੀ ਗੈਸ ਕਟਰ ਦੀ ਸਹਾਇਤਾ ਨਾਲ ਪੁੱਟ ਕੇ ਲੈ ਗਏ। ਘਟਨਾ ਨੂੰ ਦੇਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੁਟੇਰੇ ਘਟਨਾ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਗਏ। ਐਸਐਸਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਸਾਰੀ ਕਾਰਵਾਈ ਏਟੀਐਮ ਵਿੱਚ ਲੱਗੇ ਸੀਸੀਵੀਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS