17.2 C
Toronto
Friday, September 4, 2026
spot_img
Homeਪੰਜਾਬਸਰਹਿੰਦ ਨੇੜੇ ਰੁੜਕੀ ਤੋਂ ਏ.ਟੀ.ਐਮ. ਮਸ਼ੀਨ ਪੁੱਟ ਲੈ ਗਏ ਲੁਟੇਰੇ

ਸਰਹਿੰਦ ਨੇੜੇ ਰੁੜਕੀ ਤੋਂ ਏ.ਟੀ.ਐਮ. ਮਸ਼ੀਨ ਪੁੱਟ ਲੈ ਗਏ ਲੁਟੇਰੇ

ਮਸ਼ੀਨ ਵਿਚ ਸੀ 40 ਲੱਖ ਰੁਪਏ
ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼
ਪੰਜਾਬ ਵਿਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਾ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਸਰਹਿੰਦ-ਪਟਿਆਲਾ ਸੜਕ ‘ਤੇ ਪੈਂਦੀ ਭਾਰਤੀ ਸਟੇਟ ਬੈਂਕ ਬਰਾਂਚ ਰੁੜਕੀ ਦੀ ਏ. ਟੀ. ਐੱਮ. ਮਸ਼ੀਨ ਨੂੰ ਲੈ ਕੇ ਲੁਟੇਰੇ ਫ਼ਰਾਰ ਹੋ ਗਏ। ਇਸ ਏਟੀਐੱਮ ਵਿਚ ਲੱਖਾਂ ਰੁਪਏ ਦੀ ਨਕਦੀ ਸੀ। ਜਾਣਕਾਰੀ ਮੁਤਾਬਕ ਪਿਛਲੇ ਦਿਨ ਹੀ ਇਸ ਏਟੀਐੱਮ ਮਸ਼ੀਨ ਵਿਚ ਨਗਦੀ ਪਾਈ ਗਈ ਸੀ। ਸੀਨੀਅਰ ਪੁਲਿਸ ਅਧਿਕਾਰੀ ਵੀ ਜਾਇਜ਼ਾ ਲੈਣ ਲਈ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਅਨੁਸਾਰ ਏ. ਟੀ. ਐੱਮ. ਮਸ਼ੀਨ ਵਿਚ 40 ਲੱਖ ਦੇ ਕਰੀਬ ਨਕਦੀ ਸੀ। ਇਸ ਤੋਂ ਇਲਾਵਾ ਫਿੰਗਰ ਪ੍ਰਿੰਟ ਅਤੇ ਸੀ. ਆਈ. ਏ. ਸਟਾਫ਼ ਸਰਹਿੰਦ ਵਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS