5.2 C
Toronto
Saturday, April 25, 2026
spot_img
HomeਕੈਨੇਡਾFrontਤਰਨਤਾਰਨ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਭਲਕੇ ਮੰਗਲਵਾਰ ਨੂੰ ਪੈਣਗੀਆਂ...

ਤਰਨਤਾਰਨ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਭਲਕੇ ਮੰਗਲਵਾਰ ਨੂੰ ਪੈਣਗੀਆਂ ਵੋਟਾਂ


ਬਿਹਾਰ ’ਚ ਵੀ ਦੂਜੇ ਗੇੜ ਲਈ ਵੋਟਾਂ ਭਲਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਭਲਕੇ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਕਰ ਲਈਆਂ ਹਨ। ਤਰਨਤਾਰਨ ਵਿਚ ਇਸ ਵਾਰ ਬਹੁਕੋਣਾ ਚੋਣ ਮੁਕਾਬਲਾ ਹੋਣ ਦੇ ਅਸਾਰ ਹਨ। ਤਰਨਤਾਰਨ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਵਾਰਿਸ ਪੰਜਾਬ ਦੇ ਅਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਚੋਣ ਲੜਾਈ ਜਾ ਰਹੀ ਹੈ। ਇਸੇ ਦੌਰਾਨ ਬਿਹਾਰ ਵਿਧਾਨ ਸਭਾ ਲਈ ਦੂਜੇ ਗੇੜ ਦੀਆਂ ਵੋਟਾਂ ਵੀ ਭਲਕੇ 11 ਨਵੰਬਰ ਨੂੰ ਪੈਣੀਆਂ ਹਨ ਅਤੇ ਪਹਿਲੇ ਗੇੜ ਲਈ ਵੋਟਾਂ ਲੰਘੀ 6 ਨਵੰਬਰ ਨੂੰ ਪੈ ਚੁੱਕੀਆਂ ਹਨ। ਇਨ੍ਹਾਂ ਵੋਟਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਧਿਆਨ ਰਹੇ ਕਿ ਪਹਿਲੇ ਗੇੜ ਦੌਰਾਨ 121 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪਈਆਂ ਸਨ ਅਤੇ ਭਲਕੇ ਦੂਜੇ ਗੇੜ ਤਹਿਤ 122 ਸੀਟਾਂ ’ਤੇ ਵੋਟਿੰਗ ਹੋਵੇਗੀ। ਬਿਹਾਰ ਵਿਚ ਮੁੱਖ ਚੋਣ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਅਤੇ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਵਿਚਾਲੇ ਹੀ ਹੋਵੇਗਾ। ‘ਇੰਡੀਆ’ ਗਠਜੋੜ ਨੇ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਹੋਇਆ ਹੈ। ਇਸਦੇ ਚੱਲਦਿਆਂ 14 ਨਵੰਬਰ ਨੂੰ ਦੁਪਹਿਰ ਤੱਕ ਪਤਾ ਜਾਵੇਗਾ ਕਿ ਬਿਹਾਰ ਵਿਚ ਕਿਹੜੀ ਸਿਆਸੀ ਪਾਰਟੀ ਸੱਤਾ ਹਾਸਲ ਕਰੇਗੀ।

RELATED ARTICLES
POPULAR POSTS