ਓਕਵਿੱਲ/ਬਿਊਰੋ ਨਿਊਜ਼ : ਓਕਵਿੱਲ ਵਿੱਚ ਫਾਰਮੇਸੀ ਵਿੱਚ ਹਿੰਸਕ ਡਾਕਾ ਮਾਰਨ ਵਾਲੇ ਮਸਕੂਕਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਚਾਰ ਮਸਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਟਨ ਪੁਲਿਸ ਅਧਿਕਾਰੀਆਂ ਨੂੰ ਅੱਪਰ ਮਿਡਲ ਰੋਡ ਦੇ ਉੱਤਰ ਵੱਲ ਬ੍ਰੌਂਟ ਰੋਡ ਤੇ ਵੈਸਟੋਕ ਟਰੇਲਜ ਨੇੜੇ ਸਥਿਤ ਫਾਰਮੇਸੀ ਵਿੱਚ ਡਾਕੇ ਦੀ ਰਿਪੋਰਟ ਦੇ ਕੇ ਸਾਮੀਂ 7:30 ਵਜੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਮਸਕੂਕ ਮੂੰਹ ਦੇ ਮਾਸਕ ਪਾਈ ਸਟੋਰ ਵਿੱਚ ਪਹੁੰਚੇ ਤੇ ਉਨ੍ਹਾਂ ਦੋ ਮਹਿਲਾ ਵਰਕਰਜ਼ ਉੱਤੇ ਹਮਲਾ ਕਰਨ ਤੋਂ ਪਹਿਲਾਂ ਹੈਂਡਗੰਨ ਵੀ ਕੱਢੀ। ਚਾਰਾਂ ਮਸ਼ਕੂਕਾਂ ਨੇ ਦੁਕਾਨ ਵਿੱਚੋਂ ਨਾਰਕੋਟਿਕਸ ਤੇ ਨਕਦੀ ਲੁੱਟ ਲਈ।
ਪੁਲਿਸ ਅਧਿਕਾਰੀਆਂ ਨੇ ਮਸਕੂਕਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਊੱਥੋਂ ਭੱਜ ਗਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੱਛਾ ਕੀਤੇ ਜਾਣ ਤੋਂ ਬਾਅਦ ਮਸ਼ਕੂਕ ਟਰੈਫਲਗਰ ਰੋਡ, ਜੋ ਕਿ ਡੰਡਾਸ ਸਟਰੀਟ ਦੇ ਦੱਖਣ ‘ਚ ਹੈ, ਉੱਤੇ ਰੁਕੇ ਤੇ ਉਨ੍ਹਾਂ ਦੀ ਟੱਕਰ ਪੁਲਿਸ ਕਰੂਜਰ ਨਾਲ ਵੀ ਹੋਈ।