ਕੰਸਰਵੇਟਿਵ ਨੇ 313, ਲਿਬਰਲ 221 ਤੇ ਐਨਡੀਪੀ ਨੇ 115 ਉਮੀਦਵਾਰ ਕੀਤੇ ਨਾਮਜ਼ਦ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ 103 ਦਿਨ ਬਾਕੀ ਰਹਿ ਗਏ ਹਨ ਅਤੇ ਕੰਸਰਵੇਟਿਵ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਵਿਚ ਸਭ ਤੋਂ ਅੱਗੇ ਹਨ। ਇਸ ਵਾਰ ਪਾਰਟੀ ਵੱਲੋਂ ਪਹਿਲੀ ਵਾਰੀ ਮਹਿਲਾ ਉਮੀਦਵਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ।ઠ ਐਂਡਰਿਊ ਸ਼ੀਅਰ ਦੀ ਕੰਸਰਵੇਟਿਵ ਪਾਰਟੀ ਨੇ 313 ਉਮੀਦਵਾਰ ਨਾਮਜਦ ਕਰ ਲਏ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੰਸਰਵੇਟਿਵ ਪਾਰਟੀ ਹਾਊਸ ਆਫ ਕਾਮਨਜ਼ ਦੀਆਂ 338 ਸੀਟਾਂ ਲਈ ਹੀ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਹੈ। ਇਨ੍ਹਾਂ ਵਿੱਚੋਂ 100 ਉਮੀਦਵਾਰ ਮਹਿਲਾਵਾਂ ਹਨ। ਕੰਸਰਵੇਟਿਵ ਪਾਰਟੀ ਦੇ ਬੁਲਾਰੇ ਕੋਰੀ ਹੈਨ ਨੇ 2011 ਵਿੱਚ ਹੋਈਆਂ ਚੋਣਾਂ ਵਿੱਚ ਮਹਿਲਾਵਾਂ ਦੀ ਗਿਣਤੀ ਦਾ ਹਵਾਲਾ ਦਿੰਦਿਆਂ ਆਖਿਆ ਕਿ ਹੁਣ ਤੱਕ ਸਾਡਾ ਰਿਕਾਰਡ 68 ਮਹਿਲਾਵਾਂ ਨੂੰ ਉਮੀਦਵਾਰ ਵਜੋਂ ਖੜ੍ਹਾ ਕਰਨ ਦਾ ਰਿਹਾ ਹੈ।ઠ
ਦੂਜੀ ਪਾਰਟੀ ਜਿਸ ਨੇ ਹੁਣ ਤੱਕ ਸੱਭ ਤੋਂ ਵੱਧ ਉਮੀਦਵਾਰ ਨਾਮਜਦ ਕੀਤੇ ਹਨ ਉਹ ਹੈ ਮੈਕਸਿਮ ਬਰਨੀਅਰ ਦੀ ਪੀਪਲਜ਼ ਪਾਰਟੀ। ਫੈਡਰਲ ਚੋਣਾਂ ਵਿੱਚ ਪਹਿਲੀ ਵਾਰੀ ਆਪਣਾ ਖਾਤਾ ਖੋਲ੍ਹਣ ਜਾ ਰਹੀ ਇਸ ਪਾਰਟੀ ਨੇ ਹੁਣ ਤੱਕ 278 ਵਿਅਕਤੀਆਂ ਨੂੰ ਨਾਮਜਦ ਕਰ ਲਿਆ ਹੈ। ਇਸ ਪਾਰਟੀ ਵੱਲੋਂ ਵੀ ਹਰੇਕ ਹਲਕੇ ਵਿੱਚੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਕੀਤਾ ਗਿਆ ਸੀ। ਪੀਪਲਜ਼ ਪਾਰਟੀ ਦੇ ਬੁਲਾਰੇ ਜੋਹੇਨ ਮੈਨੀ ਵੱਲੋਂ ਇਹ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਕਿ ਉਨ੍ਹਾਂ ਵੱਲੋਂ ਨਾਮਜਦ ਉਮੀਦਵਾਰਾਂ ਵਿੱਚੋਂ ਕਿੰਨੀਆਂ ਮਹਿਲਾਵਾਂ ਹਨ।ઠ
ਜ਼ਿਕਰਯੋਗ ਕਿ ਹੁਣ ਤੱਕ ਲਿਬਰਲ ਪਾਰਟੀ 221 ਉਮੀਦਵਾਰਾਂ ਨੂੰ ਨਾਮਜਦ ਕਰ ਚੁੱਕੀ ਹੈ ਤੇ ਅਗਲੇ ਕੁੱਝ ਹਫਤਿਆਂ ਵਿੱਚ ਦਰਜਨਾਂ ਹੋਰ ਨਾਮਜਦਗੀਆਂ ਹੋਣੀਆਂ ਬਾਕੀ ਹਨ। ਪਾਰਟੀ ਦੇ ਬੁਲਾਰੇ ਬਰੇਡਨ ਕੈਲੇ ਨੇ ਦੱਸਿਆ ਕਿ ਹੁਣ ਤੱਕ ਨਾਮਜਦ ਕੀਤੇ ਗਏ ਉਮੀਦਵਾਰਾਂ ਵਿੱਚੋਂ 59 ਫੀਸਦੀ ਔਰਤਾਂ ਹਨ। ਇਸ ਦੌਰਾਨ ਗਰੀਨ ਪਾਰਟੀ 203 ਹਲਕਿਆਂ ਵਿੱਚ ਆਪਣੇ ਉਮੀਦਵਾਰ ਨਾਮਜਦ ਕਰ ਚੁੱਕੀ ਹੈ, ਜਿਨ੍ਹਾਂ ਵਿੱਚੋਂ 78 ਮਹਿਲਾਵਾਂ ਹਨ। ਇਹ ਜਾਣਕਾਰੀ ਗਰੀਨ ਪਾਰਟੀ ਦੇ ਬੁਲਾਰੇ ਜੌਹਨ ਚੈਨੇਰੀ ਨੇ ਦਿੱਤੀ।ઠ
ਨਿਊ ਡੈਮੋਕ੍ਰੈਟਸ ਪਾਰਟੀ ਵੱਲੋਂ ਹੁਣ ਤੱਕ 115 ਉਮੀਦਵਾਰ ਨਾਮਜਦ ਕੀਤੇ ਗਏ ਹਨ ਤੇ ਇਨ੍ਹਾਂ ਵਿੱਚੋਂ 60 ਮਹਿਲਾਵਾਂ ਹਨ। 2015 ਵਿੱਚ ਐਨਡੀਪੀ ਵੱਲੋਂ ਸੱਭ ਤੋਂ ਵੱਧ ਮਹਿਲਾ ਉਮੀਦਵਾਰਾਂ ਨੂੰ ਨਾਮਜਦ ਕੀਤਾ ਗਿਆ ਸੀ। ਪਾਰਟੀ ਦੇ ਬੁਲਾਰੇ ਗਿਲਾਮ ਫਰੈਂਕੋਇਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐਨਡੀਪੀ ਇਸ ਵਾਰੀ ਵੀ ਅਜਿਹਾ ਕਰਨਾ ਚਾਹੁੰਦੀ ਹੈ। ਇਲੈਕਸ਼ਨ ਕੈਨੇਡਾ ਵੱਲੋਂ ਉਮੀਦਵਾਰ ਨਾਮਜਦ ਕਰਨ ਲਈ ਆਖਰੀ ਮਿਤੀ ਚੋਣਾਂ ਵਾਲੇ ਦਿਨ ਤੋਂ 21 ਦਿਨ ਪਹਿਲਾਂ ਤੱਕ ਮਿਥੀ ਗਈ ਹੈ। ਫੈਡਰਲ ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਤੇ ਇਸ ਲਈ ਕੰਪੇਨ ਸਤੰਬਰ ਦੇ ਸ਼ੁਰੂ ਤੋਂ ਮੱਧ ਤੱਕ ਚਲਾਈ ਜਾ ਸਕੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …