1.8 C
Toronto
Thursday, November 27, 2025
spot_img
Homeਜੀ.ਟੀ.ਏ. ਨਿਊਜ਼11 ਮੁਲਕਾਂ ਦੇ ਹੈਲਥ ਸਿਸਟਮ ਦੀ ਦਰਜਾਬੰਦੀ 'ਚ ਕੈਨੇਡਾ 10ਵੇਂ ਸਥਾਨ ਉੱਤੇ...

11 ਮੁਲਕਾਂ ਦੇ ਹੈਲਥ ਸਿਸਟਮ ਦੀ ਦਰਜਾਬੰਦੀ ‘ਚ ਕੈਨੇਡਾ 10ਵੇਂ ਸਥਾਨ ਉੱਤੇ ਰਿਹਾ

ਟੋਰਾਂਟੋ/ਬਿਊਰੋ ਨਿਊਜ਼ : ਵੱਧ ਆਮਦਨ ਵਾਲੇ 11 ਮੁਲਕਾਂ ਦੇ ਹੈਲਥ ਸਿਸਟਮ ਦੀ ਦਰਜੇਬੰਦੀ ਵਿੱਚ ਕੈਨੇਡਾ 10ਵੇਂ ਸਥਾਨ ਉੱਤੇ ਰਿਹਾ ਹੈ। ਇਸ ਸੂਚੀ ਵਿੱਚ ਅਮਰੀਕਾ ਦਾ ਨੰਬਰ ਆਖਰੀ ਹੈ।
ਕਾਮਨਵੈਲਥ ਫੰਡ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ 11 ਵੱਧ ਆਮਦਨ ਵਾਲੇ ਦੇਸਾਂ ਦੇ ਹੈਲਥ ਸਿਸਟਮ ਮਾਪਦੰਡਾਂ, ਜਿਵੇਂ ਕਿ ਨਿਰਪੱਖਤਾ, ਕੇਅਰ ਤੱਕ ਪਹੁੰਚ, ਅਫੋਰਡੇਬਿਲਿਟੀ, ਹੈਲਥ ਕੇਅਰ ਦੇ ਨਤੀਜੇ, ਪ੍ਰਸਾਸਕੀ ਸਮਰੱਥਾ, ਦਾ ਤੁਲਨਾਤਮਕ ਅਧਿਐਨ ਕੀਤਾ ਗਿਆ। ਰਿਪੋਰਟ ਵਿੱਚ ਪਾਇਆ ਗਿਆ ਕਿ ਸੱਭ ਤੋਂ ਉਮਦਾ ਹੈਲਥ ਸਿਸਟਮ ਨੌਰਵੇ, ਨੀਦਰਲੈਂਡਜ, ਆਸਟਰੇਲੀਆ ਦਾ ਹੈ ਜਦਕਿ ਸਵਿਟਜਰਲੈਂਡ, ਕੈਨੇਡਾ ਤੇ ਅਮਰੀਕਾ ਵਰਗੇ ਦੇਸਾਂ ਦਾ ਹੈਲਥ ਕੇਅਰ ਸਿਸਟਮ ਬਹੁਤ ਮਾੜਾ ਹੈ।
ਇਸ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਅਮਰੀਕਾ ਦਾ ਹਾਲ ਸਵਿਟਜਰਲੈਂਡ ਤੇ ਕੈਨੇਡਾ ਤੋਂ ਵੀ ਕਿਤੇ ਜਿਆਦਾ ਮਾੜਾ ਹੈ। ਸਵਿਟਜਰਲੈਂਡ ਤੇ ਕੈਨੇਡਾ ਦੇ ਸਿਹਤ ਸਿਸਟਮ ਨੂੰ ਫਿਰ ਵੀ ਅਮਰੀਕਾ ਤੋਂ ਉੱਤੇ ਥਾਂ ਦਿੱਤਾ ਗਿਆ ਹੈ। ਇਹ ਵੀ ਪਾਇਆ ਗਿਆ ਕਿ ਸਾਂਭ ਸੰਭਾਲ, ਪ੍ਰਸਾਸਕੀ ਸਮਰੱਥਾ, ਨਿਰਪੱਖਤਾ ਤੇ ਹੈਲਥ ਕੇਅਰ ਨਤੀਜਿਆਂ ਦੇ ਮਾਮਲਿਆਂ ਤੋਂ ਇਲਾਵਾ ਸਕਰੀਨਿੰਗ ਤੇ ਵੈਕਸੀਨੇਸਨ ਦੇ ਮਾਮਲੇ ਵਿੱਚ ਅਮਰੀਕਾ ਇਸ ਸੂਚੀ ਵਿੱਚ ਆਖਰੀ ਨੰਬਰ ਉੱਤੇ ਹੈ।
ਰਿਪੋਰਟ ਵਿੱਚ ਆਖਿਆ ਗਿਆ ਕਿ ਦੇਸਾਂ ਦੀ ਦਰਜੇਬੰਦੀ ਮਾਹਿਰ ਐਡਵਾਈਜਰੀ ਪੈਨਲ ਵੱਲੋਂ ਕਾਮਨਵੈਲਥ ਫੰਡ ਇੰਟਰਨੈਸਨਲ ਸਰਵੇਅ ਰਾਹੀਂ ਕੀਤੀ ਗਈ। ਇਹ ਸਰਵੇਅ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਹਰ ਦੇਸ ਵਿੱਚ ਕੀਤੇ ਗਏ। ਇਸ ਦੇ ਨਾਲ ਹੀ ਇਸ ਦਰਜੇਬੰਦੀ ਲਈ ਆਰਗੇਨਾਈਜੇਸਨ ਫੌਰ ਇਕਨੌਮਿਕ ਕੋ-ਆਪਰੇਸਨ ਐਂਡ ਡਿਵੈਲਪਮੈਂਟ ਅਤੇ ਦ ਵਰਲਡ ਹੈਲਥ ਆਰਗੇਨਾਈਜੇਸਨ ਦੇ ਪ੍ਰਸਾਸਕੀ ਡਾਟਾ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਰਿਪੋਰਟ ਵਿੱਚ ਪਾਇਆ ਗਿਆ ਕਿ ਅਮਰੀਕਾ, ਕੈਨੇਡਾ, ਨਿਊਜੀਲੈਂਡ ਤੇ ਨੌਰਵੇਅ ਵਿੱਚ ਹੈਲਥ ਕੇਅਰ ਤੱਕ ਪਹੁੰਚ ਲਈ ਆਮਦਨ ਨਾਲ ਸਬੰਧਤ ਅਸਮਾਨਤਾਵਾਂ ਕਾਫੀ ਜਿਆਦਾ ਹਨ। ਇਹ ਵੀ ਪਾਇਆ ਗਿਆ ਕਿ ਹੋਰਨਾਂ ਦੇਸਾਂ ਦੇ ਮੁਕਾਬਲੇ ਕੈਨੇਡਾ ਸੋਸਲ ਪ੍ਰੋਗਰਾਮ ਜਿਵੇਂ ਕਿ ਨਿੱਕੀ ਉਮਰ ਵਿੱਚ ਸਿੱਖਿਆ, ਮਾਪਿਆਂ ਨੂੰ ਮਿਲਣ ਵਾਲੀ ਛੁੱਟੀ, ਸਿੰਗਲ ਪੇਰੈਂਟਸ ਲਈ ਆਮਦਨ ਵਿੱਚ ਮਦਦ ਆਦਿ ਉੱਤੇ ਘੱਟ ਖਰਚਾ ਕਰਦਾ ਹੈ ਜਿਸਦਾ ਸਿੱਧਾ ਸਿੱਧਾ ਅਸਰ ਹੈਲਥ ਕੇਅਰ ਸੇਵਾਵਾਂ ਉੱਤੇ ਪੈਂਦਾ ਹੈ। ਕੇਅਰ ਦੇ ਮਾਮਲੇ ਵਿੱਚ 11 ਦੇਸਾਂ ਵਿੱਚੋਂ ਕੈਨੇਡਾ 10ਵੇਂ ਸਥਾਨ ਉੱਤੇ ਹੈ।

RELATED ARTICLES
POPULAR POSTS