0.9 C
Toronto
Monday, December 29, 2025
spot_img
Homeਜੀ.ਟੀ.ਏ. ਨਿਊਜ਼ਐਰਾਈਵਕੈਨ ਐਪ ਤਿਆਰ ਕਰਦੇ ਸਮੇਂ ਨਹੀਂ ਕੀਤੀ ਗਈ ਨਿਯਮਾਂ ਦੀ ਪਾਲਣਾ :...

ਐਰਾਈਵਕੈਨ ਐਪ ਤਿਆਰ ਕਰਦੇ ਸਮੇਂ ਨਹੀਂ ਕੀਤੀ ਗਈ ਨਿਯਮਾਂ ਦੀ ਪਾਲਣਾ : ਟਰੂਡੋ

ਵੈਨਕੂਵਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਹੈ ਕਿ ਵਿਵਾਦਗ੍ਰਸਤ ਐਰਾਈਵਕੈਨ ਐਪ ਬਣਾਉਂਦੇ ਸਮੇਂ ਇਕਰਾਰਨਾਮੇ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ।
ਟਰੂਡੋ ਨੇ ਆਖਿਆ ਕਿ ਇਸ ਐਪ ਨੂੰ ਉਸ ਸਮੇਂ ਤਿਆਰ ਕੀਤਾ ਗਿਆ ਸੀ ਜਦੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤੇ ਜਦੋਂ ਹਰ ਮੁੱਦੇ ਉੱਤੇ ਸਵਾਲ ਉੱਠ ਰਹੇ ਸਨ ਪਰ ਫਿਰ ਵੀ ਔਖੇ ਵੇਲਿਆਂ ਵਿੱਚ ਵੀ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਬਲਿਕ ਸਰਵੈਂਟਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਅਪ੍ਰੈਲ 2020 ਵਿੱਚ ਐਰਾਈਵਕੈਨ ਲਾਂਚ ਕੀਤਾ ਸੀ ਤਾਂ ਕਿ ਮਹਾਂਮਾਰੀ ਦੌਰਾਨ ਕੈਨੇਡਾ ਦਾਖਲ ਹੋਣ ਵਾਲੇ ਲੋਕਾਂ ਦੀ ਸਿਹਤ ਤੇ ਕਾਂਟੈਕਟ ਸਬੰਧੀ ਜਾਣਕਾਰੀ ਦਾ ਟਰੈਕ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਕਸਟਮਜ਼ ਤੇ ਇਮੀਗ੍ਰੇਸ਼ਨ ਡੈਕਲੇਰੇਸ਼ਨਜ਼ ਨੂੰ ਡਿਜੀਟਲਾਈਜ਼ ਕਰਨ ਲਈ ਵੀ ਅਜਿਹਾ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਦੇ ਆਡੀਟਰ ਜਨਰਲ ਨੇ ਆਖਿਆ ਸੀ ਕਿ ਐਰਾਈਵਕੈਨ ਨੂੰ ਤਿਆਰ ਕਰਨ ਤੇ ਲਾਗੂ ਕਰਨ ਦਰਮਿਆਨ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਹੋਈਆਂ, ਜੋ ਕਿ ਸਹੀ ਨਹੀਂ ਸਨ। ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰ ਦੀ ਬਾਹਰੀ ਕਾਂਟਰੈਕਟਰਜ਼ ਉੱਤੇ ਨਿਰਭਰਤਾ ਕਾਰਨ ਐਪ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤੇ ਇਨ੍ਹਾਂ ਕੀਮਤਾਂ ਦਾ ਪੂਰਾ ਟਰੈਕ ਵੀ ਨਹੀਂ ਰੱਖਿਆ ਗਿਆ।

RELATED ARTICLES
POPULAR POSTS