ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ ਵਿੱਚ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕਰੋਨਾਵਾਇਰਸ ਨਾਲ ਨਜਿੱਠਣ ਲਈ ਵਿਸਥਾਰ ਸਹਿਤ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਇਸ ਦਾ ਖੁਲਾਸਾ ਓਨਟਾਰੀਓ ਸਰਕਾਰ ਵੱਲੋਂ ਬੁੱਧਵਾਰ ਨੂੰ ਕੀਤਾ ਜਾਵੇਗਾ।
ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਹੁਣ ਪਹਿਲ ਦੇ ਆਧਾਰ ਉੱਤੇ ਸੀਨੀਅਰਜ਼ ਹੋਮਜ਼ ਵਿੱਚ ਵਾਇਰਸ ਨਾਲ ਸੰਘਰਸ਼ ਹੋਵੇਗਾ ਕਿਉਂਕਿ ਓਨਟਾਰੀਓ ਭਰ ਵਿੱਚ ਅਜਿਹੀਆਂ ਫੈਸਿਲਿਟੀਜ਼ ਵਿੱਚ 93 ਆਊਟਬ੍ਰੇਕਸ ਸਾਹਮਣੇ ਆਏ ਹਨ। ਫੋਰਡ ਨੇ ਆਖਿਆ ਕਿ ਇਸ ਪਲੈਨ ਬਾਰੇ ਪ੍ਰੋਵਿੰਸ ਜਲਦ ਹੀ ਹੋਰ ਵੇਰਵੇ ਮੁਹੱਈਆ ਕਰਾਵੇਗਾ। ਇਸ ਦੌਰਾਨ ਸਥਾਨਕ ਰੈਜ਼ੀਡੈਂਟਸ ਅਤੇ ਸਟਾਫ ਲਈ ਵਧੇਰੇ ਟੈਸਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਨਫੈਕਸ਼ਨ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। -ਉਨਾਂ ਆਖਿਆ ਕਿ ਪ੍ਰੋਵਿੰਸ ਲੋਕਾਂ ਨੂੰ ਇੱਕ ਨਾਲੋਂ ਵੱਧ ਹੋਮਜ਼ ਵਿੱਚ ਕੰਮ ਨਹੀਂ ਕਰਨ ਦੇਵੇਗੀ ਤਾਂ ਕਿ ਵਾਇਰਸ ਹੋਰ ਨਾ ਫੈਲ ਸਕੇ। ਸਰਕਾਰ ਨੇ ਇਹ ਵੀ ਆਖਿਆ ਕਿ ਉਨਾਂ ਦੀ ਯੋਜਨਾ ਕੋਵਿਡ-19 ਦੇ 8000 ਟੈਸਟ ਰੋਜ਼ਾਨਾ ਕਰਨ ਦੀ ਸੀ ਪਰ ਉਹ 5000 ਤੋਂ ਹੇਠਾਂ ਹੀ ਇਹ ਟੈਸਟ ਕਰ ਸਕੇ।
2ਲਾਂਗ ਟਰਮ ਕੇਅਰ ਹੋਮਜ਼ ਵਿੱਚ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਕੀਤੀ ਜਾਵੇਗੀ ਯੋਜਨਾ
RELATED ARTICLES

