Breaking News
Home / ਜੀ.ਟੀ.ਏ. ਨਿਊਜ਼ / ਭਾਰੀ ਬਰਫ਼ਬਾਰੀ ਤੋਂ ਬਾਅਦ ਕੈਨੇਡਾ ‘ਚ ਮੌਸਮ ਫਿਰ ਹੋਇਆ ਖਰਾਬ

ਭਾਰੀ ਬਰਫ਼ਬਾਰੀ ਤੋਂ ਬਾਅਦ ਕੈਨੇਡਾ ‘ਚ ਮੌਸਮ ਫਿਰ ਹੋਇਆ ਖਰਾਬ

ਕਈ ਥਾਵਾਂ ‘ਤੇ ਬਿਜਲੀ ਸਪਲਾਈ ਵੀ ਹੋਈ ਠੱਪ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਕੱਲ੍ਹ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕੈਨੇਡਾ ਦੇ ਕਈ ਇਲਾਕਿਆਂ ‘ਚ ਮੌਸਮ ਫਿਰ ਤੋਂ ਖਰਾਬ ਹੋ ਗਿਆ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਬਰਫ ਜਮਣ ਕਾਰਨ ਲੋਕਾਂ ਦਾ ਕਿਤੇ ਵੀ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ, ਉਥੇ ਹੀ ਕਈ ਥਾਵਾਂ ‘ਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਕਈ ਥਾਵਾਂ ‘ਤੇ ਬਿਜਲੀ ਵੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਭਾਰੀ ਬਰਫ਼ਬਾਰੀ ਦੇ ਚਲਦਿਆਂ ਏਅਰ ਕੈਨੇਡਾ ਨੇ ਇਕ ਦਿਨ ‘ਚ ਲਗਭਗ 160 ਉਡਾਣਾਂ ਰੱਦ ਹੋਣ ਜਾਂ ਕੈਂਸਲ ਹੋਣ ਦੀ ਗੱਲ ਆਖੀ ਹੈ ਅਤੇ ਏਅਰ ਕੈਨੇਡਾ ਦੀਆਂ ਲਗਭਗ 26 ਫੀਸਦੀ ਉਡਾਣਾਂ ਬਰਫਬਾਰੀ ਕਾਰਨ ਪ੍ਰਭਾਵਿਤ ਹੋਈਆਂ। ਵੈਸਟ ਜੈਟ ਨੇ ਵੀ ਆਪਣੀਆਂ 37 ਉਡਾਣਾਂ ਰੱਦ ਕੀਤੀਆਂ ਜਦਕਿ ਟੋਰਾਂਟੋ, ਲੰਡਨ, ਕਿਚਨਰ ਆਦਿ ਸ਼ਹਿਰਾਂ ‘ਚ ਉਡਾਣਾਂ ਪ੍ਰਭਾਵਿਤ ਹੋਈਆਂ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਸ ਪੈਟ੍ਰਿਕ ਨੇ ਕਿਹਾ ਕਿ ਅਸੀਂ ਮੌਸਮ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਉਸ ‘ਚ ਕੁਝ ਤਬਦੀਲੀ ਆਉਣ ਤੋਂ ਬਾਅਦ ਨਵਾਂ ਸ਼ਡਿਊਲ ਜਾਰੀ ਕੀਤਾ ਜਾਵੇਗਾ। ਜਿਸ ਤੋਂ ਬਾਅਦ ਯਾਤਰੀ ਆਪਣੀਆਂ ਟਿਕਟਾਂ ਨੂੰ ਰਿਫੰਡ ਜਾਂ ਰੀਬੁੱਕ ਕਰਵਾ ਸਕਦੇ ਹਨ। ਮੌਸਮ ਵਿਭਾਗ ਦਾ ਅਨੁਮਾਨ ਹੈ 10 ਤੋਂ 15 ਸੈਂਟੀਮੀਟਰ ਤੱਕ ਹੋਰ ਬਰਫ਼ ਪੈ ਸਕਦੀ ਹੈ ਜਦਕਿ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਉਧਰ ਓਨਟਾਰੀਓ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚਵਾਨ ‘ਚ ਵੀ ਭਾਰੀ ਬਰਫ਼ ਪੈਣ ਦੀ ਚਿਤਾਵਨੀ ਦਿੱਤੀ ਗਈ, ਜਿਸ ਕਾਰਨ ਇਨ੍ਹਾਂ ਇਲਾਕਿਆਂ ‘ਚ ਆਮ ਜਨਜੀਵਨ ਪ੍ਰਭਾਵਿਤ ਹੋਣ ਦੀ ਸ਼ੰਕਾ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …