ਬਰੈਂਪਟਨ : ਪਿਛਲੇ ਦਿਨੀਂ ਬਰੈਂਪਟਨ ਦੀ ਨਾਮਵਰ ਕਲੱਬ ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਦੀ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਅਤੇ ਕਾਰਜਕਾਰਨੀਦੀ ਚੋਣ ਲਈ ਜਨਰਲ ਬਾਡੀ ਦੀ ਮੀਟਿੰਗ ਹੋਈ। ਚਾਹ ਪਾਣੀ ਤੋਂ ਬਾਦ ਗੁਰਦੇਵ ਸਿੰਘ ਹੰਸਰਾ ਨੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ। ਕਲੱਬ ਦੇ ਪਰਧਾਨ ਕਰਤਾਰ ਸਿੰਘ ਚਾਹਲ ਨੇ ਬੜੇ ਪਾਰਦਰਸ਼ੀ ਢੰਗ ਨਾਲ ਪਿਛਲੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਜਿਸਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਉਪਰੰਤ ਸੰਪੂਰਨ ਸਿੰਘ ਚਾਨੀਆ ਅਤੇ ਗੁਰਦੇਵ ਸਿੰਘ ਹੰਸਰਾਂ ਨੇ ਕਵਿਤਾਵਾਂ ਸੁਣਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਇਸ ਉਪਰੰਤ ਕਰਤਾਰ ਸਿੰਘ ਚਾਹਲ ਦੀ ਪਰਧਾਨਗੀ ਹੇਠ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਅਤੇ ਕਾਰਜਕਾਰਣੀ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਰਣਜੀਤ ਸਿੰਘ ਤੱਗੜ -ਪਰਧਾਨ, ਬੰਤ ਸਿੰਘ ਰਾਉ-ਜਨਰਲ ਸੈਕਟਰੀ, ਨਿਰਮਲ ਸਿੰਘ ਡੱਡਵਾਲ ਉੱਪ-ਪਰਧਾਨ ਅਤੇ ਗੁਰਮੀਤ ਸਿੰਘ ਸੰਧੂ ਖਜ਼ਾਨਚੀ ਚੁਣੇ ਗਏ। ਇਹਨਾਂ ਤੋਂ ਬਿਨਾਂ ਪਸ਼ੌਰਾ ਸਿੰਘ ਚਾਹਲ, ਮੁਖਤਿਆਰ ਸਿੰਘ ਗਰੇਵਾਲ, ਗੁਰਮੇਲ ਸਿੰਘ ਗਿੱਲ, ਬਲਬੀਰ ਸਿੰਘ ਧਾਲੀਵਾਲ, ਭਜਨ ਕੌਰ ਡੱਡਵਾਲ, ਦਵਿੰਦਰ ਕੌਰ ਅਟਵਾਲ ਅਤੇ ਸੁਰਿੰਦਰ ਕੌਰ ਪੂੰਨੀ ਡਾਇਰੈਕਟਰ ਚੁਣੇ ਗਏ। ਇਸ ਕਲੱਬ ਦੀ ਇਹ ਖੂਬੀ ਹੈ ਕਿ ਦੋ ਸਾਲ ਬਾਅਦ ਪਰਮੁੱਖ ਅਹੁਦੇਦਾਰ ਬਦਲ ਕੇ ਨਵੇਂ ਚੁਣੇ ਜਾਂਦੇ ਹਨ ਜਿਸ ਨਾਲ ਜਿਆਦ ਮੈਂਬਰਾਂ ਨੂੰ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਵੇਂ ਉਤਸ਼ਾਹ ਨਾਲ ਕਲੱਬ ਦੀਆਂ ਗਤੀਵਿਧੀਆਂ ਚਲਦੀਆਂ ਹਨ। ਕਲੱਬ ਸਬੰਧੀ ਕਿਸੇ ਵੀ ਜਾਣਕਾਰੀ ਲਈ ਬੰਤ ਸਿੰਘ ਰਾਉ (905-861-1861) ਜਾਂ ਗੁਰਮੀਤ ਸਿੰਘ ਸੰਧੂ (647-641-9223) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …