ਸ਼੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਇਕ 23 ਸਾਲ ਦੇ ਲੈਫਟੀਨੈਂਟ ਉਮਰ ਫਿਆਜ਼ ਨੂੰ ਸ਼ੋਪੀਆ ਜ਼ਿਲ੍ਹੇ ਵਿਚ ਅਗਵਾ ਕਰਕੇ ਅੱਤਵਾਦੀਆਂ ਨੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਮਰ ਫਿਆਜ਼ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਗਿਆ ਸੀ ਅਤੇ ਅੱਤਵਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ । ਅੱਜ ਸਵੇਰੇ ਸ਼ੋਪੀਆਂ ਜ਼ਿਲ੍ਹੇ ਦੇ ਹੇਰਮੈਨ ਇਲਾਕੇ ਵਿਚੋਂ ਉਸ ਦੀ ਗੋਲੀਆਂ ਲੱਗੀ ਲਾਸ਼ ਬਰਾਮਦ ਹੋਈ। ਉਮਰ ਫਿਆਜ਼ ਰਾਜਪੂਤਾਨਾ ਰਾਈਫਲਜ਼ ਵਿਚ ਲੈਫਟੀਨੈਂਟ ਸੀ ਅਤੇ ਉਹ ਅਖਨੂਰ ਵਿਚ ਤਾਇਨਾਤ ਸੀ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਲੈਫਟੀਨੈਂਟ ਉਮਰ ਫਿਆਜ਼ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …