ਪਤਨੀ ਨੂੰ ਗੋਲੀ ਮਾਰ ਕੇ ਪਤੀ ਵਲੋਂ ਖੁਦਕਸ਼ੀ ਕਰਨ ਦਾ ਸ਼ੱਕ
ਹਿਊਸਟਨ/ਬਿਊਰੋ ਨਿਊਜ਼
ਅਮਰੀਕਾ ਦੇ ਟੈਕਸਾਸ ਸੂਬੇ ਵਿਚ ਭਾਰਤੀ ਮੂਲ ਦੇ ਪਤੀ-ਪਤਨੀ ਦੀਆਂ ਲਾਸ਼ਾਂ ਘਰ ਵਿਚੋਂ ਮਿਲੀਆਂ ਹਨ। ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿਚ ਮਾਮਲਾ ਹੱਤਿਆ ਅਤੇ ਆਤਮ ਹੱਤਿਆ ਦਾ ਲੱਗ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਤਨੀ ਨੂੰ ਗੋਲੀ ਮਾਰ ਕੇ ਫਿਰ ਪਤੀ ਨੇ ਖੁਦਕੁਸ਼ੀ ਕੀਤੀ ਹੈ। ਭਾਰਤੀ ਜੋੜੇ ਦੀ ਬੇਟੀ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬੈਡਰੂਮ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ 51 ਸਾਲਾ ਸ੍ਰੀਨਿਵਾਸ ਅਤੇ 46 ਸਾਲਾ ਸ਼ਾਂਤੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸ੍ਰੀਨਿਵਾਸ ਨੇ ਪਤਨੀ ਦੇ ਸਿਰ ਵਿਚ ਗੋਲੀ ਮਾਰੀ ਅਤੇ ਫਿਰ ਖੁਦ ਵੀ ਸੀਨੇ ਵਿਚ ਗੋਲੀ ਮਾਰ ਲਈ। ਮ੍ਰਿਤਕ ਜੋੜੇ ਦਾ 21 ਸਾਲਾਂ ਦਾ ਬੇਟਾ ਵੀ ਹੈ, ਜੋ ਕਿ ਟੈਕਸਾਸ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਹੈ।
Check Also
ਆਸਟਰੇਲੀਆ ’ਚ ਹੁਣ ਕਾਮਿਆਂ ਦਾ ਨਹੀਂ ਹੋਵੇਗਾ ਸ਼ੋਸ਼ਣ
ਸ਼ੋਸ਼ਣ ਰੋਕਣ ਲਈ ਆਸਟਰੇਲੀਆ ’ਚ ਨਵਾਂ ਕਾਨੂੰਨ ਹੋਇਆ ਲਾਗੂ ਸਿਡਨੀ/ਬਿਊਰੋ ਨਿਊਜ਼ ਆਸਟਰੇਲੀਆ ਨੇ ਕਾਮਿਆਂ ਦਾ …