Breaking News
Home / ਜੀ.ਟੀ.ਏ. ਨਿਊਜ਼ / 19 ਬਿਲੀਅਨ ਡਾਲਰ ਖਰਚ ਕੇ 88 ਐਫ-35 ਲੜਾਕੂ ਜਹਾਜ਼ ਖਰੀਦੇਗਾ ਕੈਨੇਡਾ : ਅਨੀਤਾ ਆਨੰਦ

19 ਬਿਲੀਅਨ ਡਾਲਰ ਖਰਚ ਕੇ 88 ਐਫ-35 ਲੜਾਕੂ ਜਹਾਜ਼ ਖਰੀਦੇਗਾ ਕੈਨੇਡਾ : ਅਨੀਤਾ ਆਨੰਦ

ਓਟਵਾ/ਬਿਊਰੋ ਨਿਊਜ਼ : ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਵੱਲੋਂ ਆਖਿਰਕਾਰ ਆਪਣੇ ਉਮਰਦਰਾਜ ਹੋ ਚੁੱਕੇ ਸੀਐਫ-18 ਲੜਾਕੂ ਜਹਾਜ਼ਾਂ ਦੀ ਥਾਂ ਐਫ-35 ਲੜਾਕੂ ਜਹਾਜ਼ ਖਰੀਦੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ 2010 ਵਿੱਚ ਐਫ-35 ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ ਪਰ ਸਿਆਸਤ ਤੇ ਸਰਕਾਰ ਦੇ ਕੁਪ੍ਰਬੰਧਾਂ ਕਾਰਨ ਉਹ ਫੈਸਲਾ ਅੱਧਵਾਟੇ ਹੀ ਰਹਿ ਗਿਆ। ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ 19 ਬਿਲੀਅਨ ਡਾਲਰ ਖਰਚ ਕੇ 88 ਐਫ-35 ਲੜਾਕੂ ਜਹਾਜ਼ ਖਰੀਦੇ ਜਾਣਗੇ। ਇਸ ਦੌਰਾਨ ਪਹਿਲਾ ਜਹਾਜ਼ 2026 ਵਿੱਚ ਡਲਿਵਰ ਹੋਵੇਗਾ। ਪਿਛਲੇ ਮਹੀਨੇ ਹਾਸਲ ਹੋਈਆਂ ਖਬਰਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਰੱਖਿਆ ਵਿਭਾਗ ਨੂੰ 16 ਐਫ-35 ਲੜਾਕੂ ਜਹਾਜ਼ਾਂ ਤੇ ਉਨ੍ਹਾਂ ਨਾਲ ਸਬੰਧਤ ਸਾਜ਼ੋ ਸਮਾਨ ਖਰੀਦਣ ਲਈ 7 ਬਿਲੀਅਨ ਡਾਲਰ ਖਰਚਣ ਵਾਸਤੇ ਹਰੀ ਝੰਡੀ ਮਿਲ ਗਈ ਹੈ। ਅਧਿਕਾਰੀਆਂ ਵੱਲੋਂ ਇੱਕ ਬ੍ਰੀਫਿੰਗ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਵੱਲੋਂ ਪੜਾਅਵਾਰ ਢੰਗ ਨਾਲ 88 ਐਫ-35 ਲੜਾਕੂ ਜਹਾਜ਼ ਖਰੀਦੇ ਜਾਣਗੇ। ਇੱਕ ਅੰਦਾਜੇ ਮੁਤਾਬਕ ਕੈਨੇਡਾ ਨੂੰ ਹਰੇਕ ਐਫ-35 ਜਹਾਜ਼ ਪਿੱਛੇ 85 ਮਿਲੀਅਨ ਅਮਰੀਕੀ ਡਾਲਰ ਅਦਾ ਕਰਨੇ ਹੋਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …