8.6 C
Toronto
Friday, November 14, 2025
spot_img
Homeਜੀ.ਟੀ.ਏ. ਨਿਊਜ਼ਫਲਾਈਟ ਪੀ ਐਸ 752 ਦੇ ਪੀੜਤਾਂ ਲਈ ਇਨਸਾਫ ਲੈ ਕੇ ਰਹਾਂਗੇ :...

ਫਲਾਈਟ ਪੀ ਐਸ 752 ਦੇ ਪੀੜਤਾਂ ਲਈ ਇਨਸਾਫ ਲੈ ਕੇ ਰਹਾਂਗੇ : ਟਰੂਡੋ

ਟੋਰਾਂਟੋ: ਤਿੰਨ ਸਾਲ ਪਹਿਲਾਂ ਇਰਾਨੀ ਫੌਜ ਵੱਲੋਂ ਫੁੰਡੇ ਗਏ ਇੱਕ ਜਹਾਜ਼ ਵਿੱਚ ਮਾਰੇ ਗਏ ਪੈਸੈਂਜਰਜ਼ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਇੱਕ ਵਾਰੀ ਫਿਰ ਇਨਸਾਫ ਲਈ ਆਵਾਜ਼ ਉਠਾਈ ਗਈ ਹੈ। ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਫਲਾਈਟ ਪੀਐਸ752 ਨੂੰ ਇਰਾਨੀ ਸੈਨਾ ਵੱਲੋਂ ਫੁੰਡ ਦਿੱਤਾ ਗਿਆ ਸੀ।
ਉੱਤਰੀ ਟੋਰਾਂਟੋ ਵਿੱਚ ਇਸ ਸਬੰਧ ਵਿੱਚ ਕਰਵਾਏ ਗਏ ਇੱਕ ਸਮਾਰੋਹ ਵਿੱਚ ਦ ਐਸੋਸਇਏਸ਼ਨ ਆਫ ਫੈਮਿਲੀਜ਼ ਆਫ ਫਲਾਈਟ ਪੀਐਸ752 ਵਿਕਟਿਮਜ਼ ਵੱਲੋਂ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਇਰਾਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੀ ਸਖ਼ਤ ਲਫਜ਼ਾਂ ਵਿੱਚ ਨਿਖੇਧੀ ਵੀ ਕੀਤੀ ਗਈ।
ਇਸ ਮੌਕੇ ਹੋਰ ਉੱਘੀਆਂ ਹਸਤੀਆਂ ਸਮੇਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇੱਕਠ ਨੂੰ ਸੰਬੋਧਨ ਕੀਤਾ। ਉਨ੍ਹਾਂ ਦੁਖੀ ਪਰਿਵਾਰਾਂ ਨੂੰ ਦਿਲਾਸਾ ਦਿੰਦਿਆਂ ਆਖਿਆ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਹ ਘਟਨਾ ਇਰਾਨੀ ਹਕੂਮਤ ਦੀ ਮਨੁੱਖੀ ਜਿੰਦਗੀ ਦੀ ਅਣਦੇਖੀ ਕਰਨ ਦੀ ਨੀਤੀ ਕਾਰਨ ਹੀ ਵਾਪਰੀ। ਪਰਿਵਾਰਾਂ ਵੱਲੋਂ ਇਸ ਦੌਰਾਨ ਵੈਨਕੂਵਰ ਤੋਂ ਟੋਰਾਂਟੋ ਤੇ ਸੇਂਟ ਜੋਨਜ਼, ਨਿਊਫਾਊਂਡਲੈਂਡ ਐਂਡ ਲੈਬਰਾਡੋਰ ਤੱਕ 12 ਰੈਲੀਆਂ ਕੱਢੀਆਂ ਗਈਆਂ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ 176 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 55 ਕੈਨੇਡੀਅਨ ਨਾਗਰਿਕ ਤੇ 30 ਪਰਮਾਨੈਂਟ ਰੈਜ਼ੀਡੈਂਟਸ ਸਨ। ਜਨਵਰੀ 2020 ਵਿੱਚ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇਸ ਜੈੱਟਲਾਈਨਰ ਨੇ ਵਾਇਆ ਯੂਕਰੇਨ, ਕੈਨੇਡਾ ਲਈ ਤਹਿਰਾਨ ਤੋਂ ਅਜੇ ਉਡਾਨ ਹੀ ਭਰੀ ਸੀ ਕਿ ਇਸ ਨੂੰ ਫੁੰਡ ਦਿੱਤਾ ਗਿਆ ਸੀ।

 

RELATED ARTICLES
POPULAR POSTS