27.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਮਨੁੱਖੀ ਸਮਗਲਿੰਗ ਦੇ ਦੋਸ਼ 'ਚ 3 ਪੰਜਾਬੀ ਗ੍ਰਿਫਤਾਰ

ਮਨੁੱਖੀ ਸਮਗਲਿੰਗ ਦੇ ਦੋਸ਼ ‘ਚ 3 ਪੰਜਾਬੀ ਗ੍ਰਿਫਤਾਰ

ਇਕ ਭਗੌੜੇ ਆਰੋਪੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ
ਬਰੈਂਪਟਨ/ਬਿਊਰੋ ਨਿਊਜ਼ : ਇੱਕ ਨਾਬਾਲਗ ਲੜਕੀ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬਰੈਂਪਟਨ ਦੇ ਤਿੰਨ ਵਿਅਕਤੀਆਂ ਨੂੰ ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਚੌਥੇ ਮਸਕੂਕ ਦੀ ਭਾਲ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 21 ਅਗਸਤ ਨੂੰ ਉਨ੍ਹਾਂ ਨੂੰ ਖਬਰ ਮਿਲੀ ਕਿ ਇੱਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨੂੰ ਉਸ ਦੀ ਇੱਛਾ ਦੇ ਖਿਲਾਫ ਕੁੱਝ ਵਿਅਕਤੀਆਂ ਵੱਲੋਂ ਫੜ੍ਹ ਕੇ ਰੱਖਿਆ ਗਿਆ ਹੈ ਤੇ ਉਸ ਉੱਤੇ ਕਈ ਵਾਰੀ ਹਿੰਸਕ ਹਮਲੇ ਹੋ ਚੁੱਕੇ ਹਨ। ਉਸ ਨੂੰ ਦੇਹ ਵਪਾਰ ਲਈ ਵੀ ਕਈ ਵਾਰੀ ਮਜਬੂਰ ਕੀਤਾ ਜਾ ਚੁੱਕਿਆ ਹੈ। ਇਸ ਲੜਕੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਲੋਕਲ ਹਸਪਤਾਲ ਲਿਜਾਇਆ ਗਿਆ। ਉਸੇ ਦਿਨ ਪੁਲਿਸ ਨੇ ਬਰੈਂਪਟਨ ਦੇ ਤਿੰਨ ਵਿਅਕਤੀਆਂ ਨੂੰ ਬੋਵੇਅਰਡ ਡਰਾਈਵ ਵੈਸਟ ਤੇ ਕ੍ਰੈਡਿਟਵਿਊ ਰੋਡ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ 23 ਸਾਲਾ ਅੰਮ੍ਰਿਤਪਾਲ ਸਿੰਘ, 22 ਸਾਲਾ ਹਰਕੁਵਰ ਸਿੰਘ ਉੱਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਤੋਂ ਜਬਰਦਸਤੀ ਦੇਹ ਵਪਾਰ ਕਰਵਾਉਣ, ਉਸ ਨੂੰ ਜਬਰਦਸਤੀ ਬੰਧੀ ਬਣਾ ਕੇ ਰੱਖਣ ਤੇ ਉਸ ਉੱਤੇ ਹਮਲਾ ਕਰਨ ਦੇ ਅੱਠ ਚਾਰਜਿਜ ਲਾਏ ਗਏ ਹਨ। 23 ਸਾਲਾ ਸੁਖਮਨਪ੍ਰੀਤ ਸਿੰਘ ਨੂੰ ਵੀ ਲੜਕੀ ਨੂੰ ਜਬਰਦਸਤੀ ਬੰਧੀ ਬਣਾਉਣ ਤੇ ਉਸ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ।
ਪੁਲਿਸ ਚੌਥੇ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਦੀ ਪਛਾਣ ਅਜੇ ਤੱਕ ਜਾਹਿਰ ਨਹੀਂ ਹੋਈ ਹੈ। ਪੁਲਿਸ ਵੱਲੋਂ ਦਿੱਤੇ ਗਏ ਵੇਰਵੇ ਅਨੁਸਾਰ ਇਹ ਵਿਅਕਤੀ ਸਾਊਥ ਏਸ਼ੀਅਨ ਮੂਲ ਦਾ, ਛੇ ਫੁੱਟ ਲੰਮਾਂ, 200 ਪਾਊਂਡ ਵਜਨੀ ਵਿਅਕਤੀ ਹੈ, ਜਿਸ ਦੇ ਨਿੱਕੇ ਕਾਲੇ ਵਾਲ ਤੇ ਕਾਲੀ ਦਾੜ੍ਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲਿਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

RELATED ARTICLES
POPULAR POSTS