Breaking News
Home / ਜੀ.ਟੀ.ਏ. ਨਿਊਜ਼ / ਆਪਣੇ ਉੱਤੇ ਲੱਗੇ ਧੱਬੇ ਨੂੰ ਸਾਫ ਕਰਨਗੇ ਪੈਟਰਿਕ ਬ੍ਰਾਊਨ

ਆਪਣੇ ਉੱਤੇ ਲੱਗੇ ਧੱਬੇ ਨੂੰ ਸਾਫ ਕਰਨਗੇ ਪੈਟਰਿਕ ਬ੍ਰਾਊਨ

ਟੋਰਾਂਟੋ/ਬਿਊਰੋ ਨਿਊਜ਼
ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਨੇ ਆਖਿਆ ਕਿ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦੇ ਹਨ।
ਫੇਸਬੁੱਕ ਉੱਤੇ ਪਾਈ ਇੱਕ ਪੋਸਟ ਵਿੱਚ ਪੈਟਰਿਕ ਬ੍ਰਾਊਨ ਨੇ ਲਿਖਿਆ ਹੈ ਕਿ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਦੀ ਉਹ ਜਾਂਚ ਕਰ ਰਹੇ ਹਨ। ਦੋ ਮਹਿਲਾਵਾਂ, ਜਿਨ੍ਹਾਂ ਦੇ ਨਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ, ਵੱਲੋਂ ਲਾਏ ਗਏ ਦੋਸ਼ਾਂ ਵਿੱਚ ਕੁੱਝ ਗੜਬੜ ਤਾਂ ਹੈ ਤੇ ਇਹ ਝੂਠੇ ਲੱਗ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਦੋਸ਼ ਉਨ੍ਹਾਂ ਉੱਤੇ ਉਦੋਂ ਲਾਏ ਗਏ ਜਦੋਂ ਉਹ ਫੈਡਰਲ ਐਮਪੀ ਸਨ। ਬ੍ਰਾਊਨ ਨੇ ਇਸ ਪੋਸਟ ਵਿੱਚ ਲਿਖਿਆ ਕਿ ਉਹ ਆਪਣੇ ਨਾਂ ਉੱਤੇ ਲੱਗਿਆ ਧੱਬਾ ਸਾਫ ਕਰਕੇ ਹੀ ਰਹਿਣਗੇ। ਪਿਛਲੇ ਹਫਤੇ ਵੀ ਬ੍ਰਾਊਨ ਨੇ ਇੱਕ ਇੰਟਰਵਿਊ ਵਿੱਚ ਇਹ ਆਖਿਆ ਸੀ ਕਿ ਉਹ ਨਿਰਦੋਸ਼ ਹਨ ਤੇ ਉਹ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਹੇ ਹਨ। ਬ੍ਰਾਊਨ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਇਹ ਵੀ ਲਿਖਿਆ ਕਿ ਉਹ ਆਪਣੇ ਪਰਿਵਾਰ ਤੇ ਹਲਕਾ ਵਾਸੀਆਂ ਲਈ ਲੜਨਾ ਜਾਰੀ ਰੱਖੇਗਾ ਤੇ ਆਪਣੇ ਨਾਂ ਤੇ ਸਾਖ਼ ਨਾਲ ਲੱਗੇ ਦਾਗ ਨੂੰ ਸਾਫ ਕਰਾ ਕੇ ਹੀ ਸਾਹ ਲਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …