Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਸਰਕਾਰ ਕੈਨੇਡਾ ਵਾਸੀਆਂ ਦੀਆਂ ਮੁਸ਼ਕਿਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ : ਪੌਲੀਏਵਰ

ਟਰੂਡੋ ਸਰਕਾਰ ਕੈਨੇਡਾ ਵਾਸੀਆਂ ਦੀਆਂ ਮੁਸ਼ਕਿਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ : ਪੌਲੀਏਵਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਅੱਠ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਵੀ ਉਹ ਕਿਸੇ ਕੰਮ ਦੇ ਨਹੀਂ ਹਨ।
ਉਨ੍ਹਾਂ ਆਖਿਆ ਕਿ ਟਰੂਡੋ ਦੇ ਸ਼ਾਸਨਕਾਲ ਵਿੱਚ ਕਿਰਾਏ ਦੁੱਗਣੇ ਹੋ ਗਏ, ਮਾਰਗੇਜ ਪੇਅਮੈਂਟਸ ਤੇ ਡਾਊਨਪੇਅਮੈਂਟਸ ਦੇ ਭਾਅ ਵੱਧ ਗਏ ਜਦਕਿ ਰਿਕਾਰਡ ਤੋੜ ਘਾਟੇ ਕਾਰਨ ਵਿਆਜ਼ ਦਰਾਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ। ਇਨ੍ਹਾਂ ਕਾਰਨਾਂ ਕਰਕੇ ਕੈਨੇਡੀਅਨਜ਼ ਨੂੰ ਦੋ ਵਕਤ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ।
ਉਨ੍ਹਾਂ ਆਖਿਆ ਕਿ ਟਰੂਡੋ ਦੇ ਕੈਨੇਡਾ ਵਿੱਚ ਤੁਸੀਂ ਰਹਿਣਾ ਤਾਂ ਕੀ ਮਰਨਾ ਵੀ ਅਫੋਰਡ ਨਹੀਂ ਕਰ ਸਕਦੇ। ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੀ ਮਿਸਾਲ ਦਿੰਦਿਆਂ ਪੌਲੀਏਵਰ ਨੇ ਆਖਿਆ ਕਿ ਹਸਪਤਾਲ ਦੇ ਬਾਹਰ 28 ਲਾਸ਼ਾਂ ਫਰੀਜ਼ਰ ਵਿੱਚ ਪਈਆਂ ਹਨ ਪਰ ਉਨ੍ਹਾਂ ਨੂੰ ਉੱਥੋਂ ਲਿਜਾਇਆ ਨਹੀਂ ਜਾ ਰਿਹਾ ਕਿਉਂਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਦਫਨਾਉਣਾ ਅਫੋਰਡ ਨਹੀਂ ਕਰ ਪਾ ਰਹੇ।
ਅੱਜ ਸਟੈਟੇਸਟਿਕਸ ਕੈਨੇਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਮਹਿੰਗਾਈ ਵਿੱਚ ਟਰੂਡੋ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ਤੇ ਕਾਰਬਨ ਟੈਕਸ ਕਾਰਨ ਕੈਨੇਡੀਅਨਜ਼ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ। ਟਰੂਡੋ ਦੇ ਆਰਥਿਕ ਕੁਪ੍ਰਬੰਧਾਂ ਕਰਕੇ ਕੈਨੇਡਾ ਵਿੱਚ ਮਹਿੰਗਾਈ ਐਨੀ ਵੱਧ ਗਈ ਹੈ। ਇੱਥੋਂ ਤੱਕ ਕਿ ਮਾਰਗੇਜ ਇੰਟਰਸਟ ਕੌਸਟ ਹੀ 25 ਫੀ ਸਦੀ ਤੋਂ ਟੱਪ ਗਈ ਹੈ ਤੇ ਗੈਸ ਦੀਆਂ ਕੀਮਤਾਂ 4.5 ਫੀ ਸਦੀ ਤੱਕ ਉੱਪਰ ਚਲੀਆਂ ਗਈਆਂ ਹਨ।
ਪੌਲੀਏਵਰ ਨੇ ਆਖਿਆ ਕਿ ਟਰੂਡੋ ਨੂੰ ਇਹ ਸਮਝ ਨਹੀਂ ਆਉਂਦਾ ਕਿ ਜੇ ਤੁਸੀਂ ਕਿਸਾਨਾਂ ਉੱਤੇ ਟੈਕਸ ਲਾਵੋਂਗੇ ਤਾਂ ਖਾਣਾ ਕੌਣ ਪ੍ਰੋਡਿਊਸ ਕਰੇਗਾ। ਇੱਥੇ ਹੀ ਬੱਸ ਨਹੀਂ ਕਾਰਬਨ ਟੈਕਸ ਦਾ ਸੇਕ ਉਨ੍ਹਾਂ ਟਰੱਕਰਜ਼ ਨੂੰ ਵੀ ਲੱਗੇਗਾ ਜਿਹੜੇ ਫੂਡ ਸ਼ਿੱਪ ਕਰਦੇ ਹਨ, ਗਰੌਸਰਜ਼ ਜਿਹੜੇ ਫੂਡ ਵੇਚਦੇ ਹਨ ਤੇ ਉਹ ਪਰਿਵਾਰ ਜਿਹੜੇ ਫੂਡ ਖਰੀਦਦੇ ਹਨ ਸਾਰੇ ਹੀ ਇਸ ਕਾਰਬਨ ਟੈਕਸ ਦੀ ਚਪੇਟ ਵਿੱਚ ਆਉਣਗੇ। ਇਹ ਉਨ੍ਹਾਂ ਸਾਰੇ ਕੈਨੇਡੀਅਨਜ਼ ਨੂੰ ਵੀ ਪ੍ਰਭਾਵਿਤ ਕਰੇਗਾ ਜਿਹੜੇ ਕੁੱਝ ਵੇਚਦੇ ਜਾਂ ਖਰੀਦਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …