Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਨਵੀਂ ਗਵਰਨਰ ਜਨਰਲ ਬਣੀ ਜੂਲੀ ਪੇਯੇਟੇ

ਕੈਨੇਡਾ ਦੀ ਨਵੀਂ ਗਵਰਨਰ ਜਨਰਲ ਬਣੀ ਜੂਲੀ ਪੇਯੇਟੇ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਅਗਲੀ ਗਵਰਨਰ ਜਨਰਲ ਬਣਨ ਲਈ ਜੂਲੀ ਪੇਯੇਟੇ ਬਣ ਗਈ ਹੈ। ਫੈਡਰਲ ਸਰਕਾਰ ਕੈਨੇਡਾ ਦੇ ਅਗਲੇ ਗਵਰਨਰ ਜਨਰਲ ਦੇ ਨਾਂ ਦਾ ਖੁਲਾਸਾ ਆਖਰ ਹੋ ਗਿਆ। ਐਸਟਰੋਨਾਟ ਜੂਲੀ ਪੇਯੇਟੇ ਨੂੰ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਸੱਭ ਤੋਂ ਮੂਹਰੇ ਮੰਨਿਆ ਜਾ ਰਿਹਾ ਸੀ ਅਤੇ ਉਸ ਨੇ ਹੀ ਬਾਜ਼ੀ ਮਾਰਦਿਆਂ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਬਣਨ ਦਾ ਮਾਣ ਹਾਸਲ ਕੀਤਾ। ਮਾਂਟਰੀਅਲ ਵਾਸੀ 53 ਸਾਲਾ ਜੂਲੀ ਛੇ ਭਾਸ਼ਾਵਾਂ ਬੋਲ ਸਕਦੀ ਹੈ। ਉਨ੍ਹਾਂ ਨੂੰ 1992 ਵਿੱਚ 5,330 ਬਿਨੈਕਾਰਾਂ ਵਿੱਚੋਂ ਕੈਨੇਡੀਅਨ ਸਪੇਸ ਏਜੰਸੀ ਨਾਲ ਐਸਟਰੋਨੌਟ ਵਜੋਂ ਜੁੜਨ ਲਈ ਚੁਣਿਆ ਗਿਆ ਸੀ। ਉਨ੍ਹਾਂ ਦੇ ਨਾਲ ਤਿੰਨ ਹੋਰ ਨਵੇਂ ਐਸਟਰੋਨੌਟ ਚੁਣੇ ਗਏ ਸਨ। ਪੇਯੇਟੇ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਦੋ ਪੁਲਾੜ ਯਾਤਰਾਵਾਂ ਵਿੱਚ ਵੀ ਹਿੱਸਾ ਲਿਆ। ਉਹ 2000 ਤੇ 2007 ਦਰਮਿਆਨ ਸੀਐਸਏ ਦੀ ਚੀਫ ਐਸਟਰੋਨੌਟ ਵੀ ਰਹੀ। ਚਰਚਾ ਹੈ ਕਿ ਜਸਟਿਨ ਟਰੂਡੋ ਨੇ ਆਪਣੀ ਇਸ ਸਿਫਾਰਿਸ਼ ਦੇ ਸਬੰਧ ਵਿੱਚ ਪਿਛਲੇ ਹਫਤੇ ਹੀ ਮਹਾਰਾਣੀ ਨੂੰ ਵੀ ਸੂਚਿਤ ਕਰ ਦਿੱਤਾ ਸੀ। ਜਿਸ ਅਨੁਸਾਰ ਕਾਰਵਾਈ ਹੁੰਦਿਆਂ ਜੂਲੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਜੌਹਨਸਟਨ ਦਾ ਕਾਰਜਕਾਲ ਸਤੰਬਰ ਵਿੱਚ ਮੁੱਕ ਰਿਹਾ ਹੈ। 2015 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਨ੍ਹਾਂ ਦੇ ਕਾਰਜਕਾਲ ਵਿੱਚ ਦੋ ਸਾਲਾਂ ਦਾ ਵਾਧਾ ਕੀਤਾ ਸੀ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …