ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਗਰਮਜੋਸ਼ੀ ਨਾਲ ਮਿਲੇ
ਜੀ-20 ਸਿਖਰ ਸੰਮੇਲਨ ਦੌਰਾਨ ਸਭ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਕ-ਦੂਜੇ ਨੂੰ ਰਸਮੀ ਤੌਰ ‘ਤੇ ਮਿਲੇ ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਤਾਂ ਸਭ ਦੀਆਂ ਨਜ਼ਰਾਂ ਇਨ੍ਹਾਂ ‘ਤੇ ਟਿਕ ਗਈਆਂ ਕਿਉਂਕਿ ਟਰੂਡੋ ਅਤੇ ਮੋਦੀ ਬੜੇ ਉਤਸ਼ਾਹ ਨਾਲ ਅਤੇ ਪੂਰੀ ਗਰਮਜੋਸ਼ੀ ਨਾਲ ਇਕ-ਦੂਜੇ ਨੂੰ ਮਿਲੇ। ਕਾਫ਼ੀ ਸਮੇਂ ਤੱਕ ਦੋਵੇਂ ਆਗੂ ਬੜੀ ਗੰਭੀਰਤਾ ਨਾਲ ਗੁਫ਼ਤਗੂ ਕਰਦੇ ਰਹੇ। ਟਰੂਡੋ ਨੇ ਜਿੱਥੇ ਭਾਰਤ ਨੂੰ ਉਸ ਦੇ ਚੰਗੇ ਕਦਮਾਂ ਲਈ ਅਤੇ ਇੰਟਰਨੈਸ਼ਨਲ ਪੱਧਰ ‘ਤੇ ਵਧ ਰਹੇ ਗ੍ਰਾਫ ਲਈ ਵਧਾਈ ਦਿੱਤੀ ਉਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਕੋਲ ਐਨ ਆਰ ਆਈਜ਼ ਨਾਲ ਸਬੰਧਤ ਕਈ ਮਸਲਿਆਂ ‘ਤੇ ਗੱਲ ਕੀਤੀ ਅਤੇ ਅੱਗੇ ਤੋਂ ਟਰੂਡੋ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਐਨ ਆਰ ਆਈਜ਼ ਦੀ ਤੁਸੀਂ ਗੱਲ ਕਰਦੇ ਹੋ, ਉਹ ਹੁਣ ਸਾਡੇ ਦੇਸ਼ ਦੇ ਹਨ, ਉਹ ਸਾਡੇ ਹਨ ਇਸ ਲਈ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਹੱਲ ਕਰਨਾ ਹੁਣ ਸਾਡੀ ਜ਼ਿੰਮੇਵਾਰੀ ਹੈ, ਤੁਸੀਂ ਬੇਫਿਕਰ ਰਹੋ। ਕੈਨੇਡਾ ਅਤੇ ਭਾਰਤ ਦੀ ਸਿਖਰ ਸੰਮੇਲਨ ਦੌਰਾਨ ਪਈ ਇਹ ਗਲਵੱਕੜੀ ਯਾਦਗਾਰ ਬਣ ਨਿੱਬੜੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …