Breaking News
Home / ਜੀ.ਟੀ.ਏ. ਨਿਊਜ਼ / ਸੋਸ਼ਲ ਡਿਸਟੈਂਸਿੰਗ ਨੂੰ ਭੁੱਲ ਪਾਰਕਾਂ ‘ਚ ਲੱਗਣ ਲੱਗੀਆਂ ਮਹਿਫ਼ਲਾਂ

ਸੋਸ਼ਲ ਡਿਸਟੈਂਸਿੰਗ ਨੂੰ ਭੁੱਲ ਪਾਰਕਾਂ ‘ਚ ਲੱਗਣ ਲੱਗੀਆਂ ਮਹਿਫ਼ਲਾਂ

ਫੈਡਰਲ ਸਰਕਾਰ ਨਿਯਮ ਤੋੜ ਵਾਲਿਆਂ ਖਿਲਾਫ਼ ਹੋਈ ਸਖਤ, 5 ਹਜ਼ਾਰ ਡਾਲਰ ਤੱਕ ਲੱਗ ਸਕਦਾ ਹੈ ਜੁਰਮਾਨਾ
ਟੋਰਾਂਟੋ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਵੱਡੇ ਪੱਧਰ ‘ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ। ਅਜਿਹੇ ‘ਚ ਕਈ ਲੋਕ ਇਸ ਨਿਯਮ ਦਾ ਪਾਲਣ ਨਹੀਂ ਕਰਦੇ। ਕੈਨੇਡਾ ਦੇ ਟੋਰਾਂਟੋ ਦੇ ਇੱਕ ਪਾਰਕ ‘ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ, ਉਸ ਵੇਲੇ ਉੱਡੀਆਂ ਜਦੋਂ ਵੱਡੀ ਗਿਣਤੀ ਲੋਕ ਪਾਰਕ ‘ਚ ਪਹੁੰਚੇ।
ਅਜਿਹੇ ‘ਚ ਕੈਨੇਡਾ ਸਰਕਾਰ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਹੋ ਗਈ ਹੈ। ਨਿਯਮ ਤੋੜਨ ਵਾਲੇ ਲੋਕਾਂ ‘ਤੇ 1 ਤੋਂ 5 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਹੁਣ ਸਰਕਾਰ ਕੈਨੇਡਾ ਖੋਲ੍ਹਣ ਦੀ ਰਣਨੀਤੀ ਘੜ ਰਹੀ ਹੈ। ਦੇਸ਼ ਚ ਕੋਰੋਨਾ ਪੀੜਤਾਂ ਦਾ ਪਤਾ ਲਾਉਣ ਲਈ ਵੀ ਸਰਕਾਰ ਨਵੇਂ ਤਰੀਕੇ ਅਪਣਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ‘ਨਵੇਂ ਪੀੜਤਾਂ ਤੱਕ ਪਹੁੰਚ ਕਰਨੀ ਬੇਹੱਦ ਜ਼ਰੂਰੀ ਹੈ।’

ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਪਾਰਕ ਵਿੱਚ ਬਣਾਏ ਗਏ ਗੋਲੇ
ਟੋਰਾਂਟੋ : ਸਿਟੀ ਵੱਲੋਂ ਟੋਰਾਂਟੋ ਦੇ ਪਾਰਕ ਵਿੱਚ ਸੋਸ਼ਲ ਡਿਸਟੈਂਸਿੰਗ ਸਰਕਲਜ਼ ਬਣਾਉਣ ਦਾ ਫੈਸਲਾ ਕੀਤਾ ਹੈ। ਮੌਸਮ ਗਰਮ ਹੋਣ ਤੋਂ ਬਾਅਦ ਇਸ ਯੋਜਨਾ ਵਿੱਚ ਥੋੜ੍ਹੀ ਦਿੱਕਤ ਆ ਰਹੀ ਹੈ। ਮੇਅਰ ਜੌਹਨ ਟੋਰੀ ਨੇ ਆਖਿਆ ਕਿ ਪਾਰਕ ਦੇ ਸਟਾਫ ਵੱਲੋਂ ਟ੍ਰਿਨਿਟੀ ਬੈੱਲਵੁੱਡਜ਼ ਪਾਰਕ ਵਿੱਚ ਘਾਹ ਉੱਤੇ ਗੋਲੇ ਬਣਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਗੋਲਿਆਂ ਨਾਲ ਫਿਜ਼ੀਕਲ ਦੂਰੀ ਦੀ ਸ਼ਰਤ ਪੂਰੀ ਹੋ ਜਾਵੇਗੀ। ਟੋਰੀ ਨੇ ਆਖਿਆ ਕਿ ਇਹ ਪਾਇਲਟ ਪ੍ਰੋਜੈਕਟ ਹੈ ਤੇ ਸਟਾਫ ਇਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰੇਗਾ। ਫਿਰ ਇਸ ਯੋਜਨਾ ਨੂੰ ਸਿਟੀ ਦੇ ਹੋਰਨਾਂ ਪਾਰਕਾਂ ਵਿੱਚ ਵੀ ਅਜ਼ਮਾਇਆ ਜਾਵੇਗਾ। ਇਹ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਸ਼ਨਿੱਚਰਵਾਰ ਵਾਲੇ ਦਿਨ ਟ੍ਰਿਨਿਟੀ ਬੈੱਲਵੁੱਡਜ਼ ਪਾਰਕ ਵਿੱਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਾਰਕ ਵਿੱਚ ਇੱਕਠੇ ਹੋ ਗਏ ਸਨ। ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਟੀਮ ਦੇ ਚੀਫ ਮੈਥਿਊ ਪੈਗ ਨੇ ਆਖਿਆ ਕਿ ਸ਼ਹਿਰ ਭਰ ਦੇ ਪਾਰਕਾਂ ਵਿੱਚ ਇਸ ਵੀਕੈਂਡ ਵੱਧ ਤੋਂ ਵੱਧ ਸਕਿਊਰਿਟੀ ਲਾਈ ਜਾਵੇਗੀ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …