Breaking News
Home / ਜੀ.ਟੀ.ਏ. ਨਿਊਜ਼ / ਸਾਲ ਅੱਗੇ ਨੂੰ ਵਧਿਆ ਤਾਂ ਮਿਸੀਸਾਗਾ ਤੇ ਬਰੈਂਪਟਨ ‘ਚ ਕ੍ਰਾਈਮ ਵੀ ਵਧਿਆ

ਸਾਲ ਅੱਗੇ ਨੂੰ ਵਧਿਆ ਤਾਂ ਮਿਸੀਸਾਗਾ ਤੇ ਬਰੈਂਪਟਨ ‘ਚ ਕ੍ਰਾਈਮ ਵੀ ਵਧਿਆ

ਬਰੈਂਪਟਨ : ਪੀਲ ਰੀਜਨਲ ਪੁਲਿਸ ਸਰਵਿਸਿਜ਼ ਬੋਰਡ ਸਾਹਮਣੇ ਸ਼ੁੱਕਰਵਾਰ ਨੂੰ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਹੇਟ ਕ੍ਰਾਈਮਜ਼ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਹੇਟ ਕ੍ਰਾਈਮ ਲਈ ਅੰਸ਼ਕ ਤੌਰ ਉੱਤੇ ਸੱਜੇ ਪੱਖੀ ਅੱਤਵਾਦੀ ਜਥੇਬੰਦੀਆਂ ਜ਼ਿੰਮੇਵਾਰ ਹਨ।
2017 ਦੀ ਸਾਲਾਨਾ ਹੇਟ/ਬਾਇਸ ਮੋਟੀਵੇਟਿਡ ਕ੍ਰਾਈਮ ਰਿਪੋਰਟ, ਜਿਸ ਨੂੰ ਸ਼ੁੱਕਰਵਾਰ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ, ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੀਲ ਵਿੱਚ ਪਿਛਲੇ ਸਾਲ ਹੇਟ ਕ੍ਰਾਈਮਜ਼ ਵਿੱਚ 2016 ਦੇ 59 ਕੇਸਾਂ ਦੇ ਮੁਕਾਬਲੇ 2017 ਵਿੱਚ 158 ਮਾਮਲਿਆਂ ਨਾਲ ਵਾਧਾ ਹੋਇਆ। ਪੀਲ ਰੀਜਨਲ ਪੁਲਿਸ ਕਾਂਸਟੇਬਲ ਕੈਰਨ ਮੈਕਨੀਲੀ ਨੇ ਰਿਪੋਰਟ ਵਿੱਚ ਲਿਖਿਆ ਕਿ ਇਸ ਦਾ ਇੱਕ ਕਾਰਨ ਨਫਰਤ ਤੋਂ ਪ੍ਰੇਰਿਤ ਕ੍ਰਾਈਮ ਟਰੇਨਿੰਗ ਵਿੱਚ ਹੋਇਆ ਵਾਧਾ ਹੈ।
ਇਸ ਤੋਂ ਇਲਾਵਾ ਸੱਜੇ ਪੱਖੀ ਵਿਚਾਰਧਾਰਾਵਾਂ ਰੱਖਣ ਵਾਲੇ ਗਰੁੱਪਸ ਵਿੱਚ ਹੋਏ ਵਾਧੇ ਕਾਰਨ ਇਸ ਤਰ੍ਹਾਂ ਦੇ ਹੇਟ ਕ੍ਰਾਈਮਜ਼ ਹੋਰ ਵਧੇ ਹਨ। ਖਾਸ ਤੌਰ ਉੱਤੇ ਯਹੂਦੀ ਤੇ ਮੁਸਲਿਮ ਧਰਮਾਂ ਦੇ ਲੋਕਾਂ ਨੂੰ ਗ੍ਰੈਫਿਟੀ ਰਾਹੀਂ ਕੰਧਾਂ ਉੱਤੇ ਗਲਤ ਮਲਤ ਲਿਖ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਕਨੀਲੀ ਨੇ ਆਖਿਆ ਕਿ ਹੇਟ ਕ੍ਰਾਈਮ ਵਿੱਚ ਇਸ ਤਰ੍ਹਾਂ ਦੇ ਵਾਧੇ ਨੂੰ ਰੋਕਿਆ ਜਾਣਾ ਚਾਹੀਦਾ ਹੈ। ਰੀਜਨਲ ਕਮਿਊਨਿਟੀ ਵੰਨ ਸੁਵੰਨਤਾ ਨਾਲ ਭਰਪੂਰ ਹੋਣ ਦੇ ਬਾਵਜੂਦ ਹੇਟ/ਬਾਇਸ ਕ੍ਰਾਈਮਜ਼, ਜਿਨ੍ਹਾਂ ਦੀ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਉਹ ਘੱਟ ਹੀ ਬਣਿਆ ਹੋਇਆ ਹੈ।
ਪੀਲ ਸਰਵਿਸ ਦੀ ਹੇਟ ਕ੍ਰਾਈਮ ਰਿਪੋਰਟ ਅਨੁਸਾਰ ਸੱਭ ਤੋਂ ਵੱਧ ਜਿਨ੍ਹਾਂ ਗਰੁੱਪਜ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਹ ਹਨ ਮੁਸਲਮਾਨ, ਸਿਆਹ ਨਸਲ ਦੇ ਲੋਕ, ਯਹੂਦੀ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਤੇ ਐਲਜੀਬੀਟੀਕਿਊ ਕਮਿਊਨਿਟੀ। ਇਸ ਤੋਂ ਇਲਾਵਾ ਮੱਧ ਪੂਰਬੀ ਲੋਕਾਂ ਨੂੰ ਵੀ ਹੇਟ ਕ੍ਰਾਈਮ ਦਾ ਸ਼ਿਕਾਰ ਬਣਨਾ ਪੈਂਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …