Breaking News
Home / ਜੀ.ਟੀ.ਏ. ਨਿਊਜ਼ / ਇੰਟਰਨੈਸ਼ਨਲ ਯੋਗਾ ਡੇਅ

ਇੰਟਰਨੈਸ਼ਨਲ ਯੋਗਾ ਡੇਅ

Yoga Day copy copyਬਰੈਂਪਟਨ ‘ਚ ਹਜ਼ਾਰਾਂ ਲੋਕਕਰਨਗੇ ਯੋਗ
ਮਾਨਸਿਕਸ਼ਾਂਤੀ, ਸਰੀਰਕ ਸਮਰੱਥਾ ਅਤੇ ਆਤਮਕ ਸੰਤੁਸ਼ਟੀ ਪ੍ਰਦਾਨਕਰਦਾ ਹੈ ਯੋਗਾ : ਸ੍ਰੀਸ੍ਰੀਰਵੀਸ਼ੰਕਰ
ਬਰੈਂਪਟਨ/ ਬਿਊਰੋ ਨਿਊਜ਼
ਅਗਲੇ ਮਹੀਨੇ ਬਰੈਂਪਟਨਵਿਚਹੋਣਵਾਲੇ ਇੰਟਰਨੈਸ਼ਨਲ ਯੋਗਾ ਡੇਅ ਦੇ ਮੌਕੇ ‘ਤੇ ਹੋਣਵਾਲੇ ਸਮਾਗਮਵਿਚਹਜ਼ਾਰਾਂ ਲੋਕਾਂ ਦੇ ਸ਼ਾਮਲਹੋਣਦੀ ਉਮੀਦ ਹੈ। ਇਸ ਸਮਾਗਮ ਨੂੰ ਪੂਰੇ ਵਿਸ਼ਵ ‘ਚ ਕੀਤਾ ਜਾ ਰਿਹਾ ਹੈ ਅਤੇ ਇਸ ਪੁਰਾਤਨ ਸਿਹਤਕਿਰਿਆ ਨੂੰ ਮੁੜ ਅਪਨਾਇਆ ਜਾ ਰਿਹਾਹੈ।
ਆਰਟਆਫ਼ਲਿਵਿੰਗ ਦੇ ਸੰਸਥਾਪਕਸ਼੍ਰੀਸ਼੍ਰੀਰਵੀਸ਼ੰਕਰਦਾਕਹਿਣਾ ਹੈ ਕਿ ਯੋਗਾ ਇਕ 5 ਹਜ਼ਾਰਸਾਲ ਪੁਰਾਣੀ ਸਰੀਰਕ, ਮਾਨਸਿਕਅਤੇ ਅਧਿਆਤਮਕਪ੍ਰਕਿਰਿਆ ਹੈ, ਜੋ ਕਿ ਮਾਨਸਿਕਸ਼ਾਂਤੀ, ਸਰੀਰਕ ਸਮਰੱਥਾ ਅਤੇ ਆਤਮਕ ਸੰਤੁਸ਼ਟੀ ਪ੍ਰਦਾਨਕਰਦਾਹੈ। ਯੋਗਾ ਲਗਾਤਾਰਪੂਰੀ ਦੁਨੀਆ ਵਿਚਹਰਮਨ-ਪਿਆਰਤਾਹਾਸਲਕਰਰਿਹਾ ਹੈ ਅਤੇ ਕਰੋੜਾਂ ਲੋਕ ਇਸ ਦਾਲਾਭਪ੍ਰਾਪਤਕਰਰਹੇ ਹਨ। ਕੌਮਾਂਤਰੀ ਯੋਗਾ ਦਿਵਸ ਇਸ ਨਾਲਸਿਹਤ ਨੂੰ ਹੋਣਵਾਲੇ ਲਾਭਾਂ ਬਾਰੇ ਜਾਣੂ ਕਰਵਾਉਣ ‘ਚ ਸਹਾਇਕ ਸਾਬਤਹੋਵੇਗਾ।
ਇਸ ਸਮਾਗਮਵਿਚਸ਼ਾਮਲਹੋਣਵਾਲੇ ਲੋਕਾਂ ਨੂੰ ਯੋਗਾ ਬਾਰੇ, ਇਸ ਦੇ ਆਸਣਾਂ, ਲਾਭਾਂ ਅਤੇ ਯੋਗਾ ਦੇ ਵੱਖ-ਵੱਖ ਤਰ੍ਹਾਂ ਦੇ ਬਾਰੇ ਵਿਚਜਾਣਨਦਾ ਮੌਕਾ ਮਿਲੇਗਾ। ਨਾਦ ਯੋਗਾ ਭਾਵ ਕਿ ਧੁਨੀ ਯੋਗਾ, ਹਠ ਯੋਗਾ, ਰਾਜਾ ਯੋਗਾ, ਸ਼੍ਰੀਸ਼੍ਰੀ ਯੋਗਾ ਅਤੇ ਯੋਗਾ ਡਾਂਸਪੂਰਾਦਿਨਹੋਵੇਗਾ। ਉਥੇ ਨਾਲ ਹੀ ਸੱਭਿਆਚਾਰਕ ਸਮਾਗਮ, ਸੰਗੀਤਕਪੇਸ਼ਕਾਰੀਆਂ, ਮਨੋਰੰਜਨ, ਸਥਾਨਕਲੋਕਲਹੈਲਥਐਂਡਵੇਲਨੇਸ ਵੇਂਡਰਸਅਤੇ ਫ਼ੂਡਸਟਾਲਸਵੀਹੋਣਗੇ।
18 ਜੂਨ 2016, ਦਿਨ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਬਰੈਂਪਟਨਸਾਕਰਸੈਂਟਰਵਿਚ ਇਹ ਇਕ ਪਰਿਵਾਰਕਸਮਾਗਮਹੋਵੇਗਾ। ਇਸ ਸਮਾਗਮ ਨੂੰ ਆਰਟਆਫ਼ਲਿਵਿੰਗ ਸੈਂਟਰਜੀ.ਟੀ.ਏ. ਵਲੋਂ ਕਰਵਾਇਆ ਜਾ ਰਿਹਾਹੈ। ਇਸ ਨੂੰ ਪ੍ਰੋਮੀਨੈਂਟਰੀਅਲਅਸਟੇਟਡਿਵੈਲਪਮੈਂਟਕੰਪਨੀਵਲੋਂ ਵੀਸਮਰਥਨ ਦਿੱਤਾ ਜਾ ਰਿਹਾਹੈ।
ਸਮਾਗਮਕਮੇਟੀ ਦੇ ਮੁਖੀ ਫ਼ਤਹਿ ਚੌਹਾਨ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈਸ਼ਾਨਦਾਰ ਮੌਕਾ ਹੈ, ਜਿਹੜੇ ਯੋਗਾ ਸਿੱਖਣਾ ਚਾਹੁੰਦੇ ਹਨ।ਇਥੇ ਉਨ੍ਹਾਂ ਨੂੰ ਮਨੋਰੰਜਨਅਤੇ ਮਸਤੀਦਾ ਮੌਕਾ ਵੀਮਿਲੇਗਾ। ਸਾਡਾ ਉਦੇਸ਼ ਹੈ ਕਿ ਯੋਗਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਸਾਰੇ ਵਰਗਾਂ, ਉਮਰ, ਧਰਮਾਂ ਦੇ ਲੋਕ ਇਸ ਦਾਲਾਭ ਉਠਾ ਸਕਦੇ ਹਨ।
ਯੂ.ਐਨ. ਨੇ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸਐਲਾਨਕੀਤਾ ਹੈ ਅਤੇ ਦੁਨੀਆ ਦੇ 175 ਦੇਸ਼ਾਂ ਨੇ ਇਸ ਦਾਸਮਰਥਨਕੀਤਾਹੈ।ਯੂ.ਐਨ. ਦੇ ਕਿਸੇ ਵੀਮਤੇ ਨੂੰ ਇਕੱਠਿਆਂ ਇੰਨੇ ਦੇਸ਼ਾਂ ਦਾਸਮਰਥਨਨਹੀਂ ਹਾਸਲ ਹੋਇਆ। ਇਸ ਵਾਰਦੂਜੇ ਸਾਲ ਯੋਗਾ ਮਨਾਇਆ ਜਾ ਰਿਹਾਹੈ। 5 ਜੂਨ ਤੱਕ ਰਜਿਸਟ੍ਰੇਸ਼ਨਆਨਲਾਈਨ ਮੁਫ਼ਤ ਹੈ। 5 ਜੂਨ ਤੋਂ ਬਾਅਦ 5 ਡਾਲਰਨਾਲਨਾਮਰਜਿਸਟਰਹੋਵੇਗਾ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …