ਓਟਵਾ/ਬਿਊਰੋ ਨਿਊਜ਼ : ਚੀਨ ਵਿਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ 22 ਮਾਰਚ ਨੂੰ ਹੋਵੇਗੀ। ਇਹ ਦੋਵੇਂ ਕੈਨੇਡੀਅਨ ਪਿਛਲੇ 828 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ।
ਵਿਦੇਸ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਅਨੁਸਾਰ ਸਾਬਕਾ ਕਾਰੋਬਾਰੀ ਮਾਈਕਲ ਸਪੇਵਰ ਨੂੰ 19 ਮਾਰਚ ਜਦਕਿ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਨੂੰ 22 ਮਾਰਚ ਨੂੰ ਅਦਾਲਤ ਸਾਹਮਣੇ ਪੇਸ ਕੀਤਾ ਜਾਵੇਗਾ। ਇਸ ਬਿਆਨ ਵਿੱਚ ਗਾਰਨਿਊ ਨੇ ਆਖਿਆ ਕਿ ਕੈਨੇਡੀਅਨ ਅਧਿਕਾਰੀ ਲਗਾਤਾਰ ਸਪੇਵਰ ਤੇ ਕੋਵਰਿਗ ਤੱਕ ਕੌਂਸਲਰ ਦੀ ਪਹੁੰਚ ਕਰਵਾਉਣ ਲਈ ਜੋਰ ਲਾ ਰਹੇ ਹਨ। ਇਹ ਸਭ ਕੌਂਸਲਰ ਰਿਲੇਸਨਜ ਉੱਤੇ ਵਿਏਨਾ ਕਨਵੈਨਸ਼ਨ ਤੇ ਚਾਈਨਾ-ਕੈਨੇਡਾ ਕੌਂਸਲਰ ਐਗਰੀਮੈਂਟ, ਦੇ ਮੱਦੇਨਜਰ ਕੀਤਾ ਜਾ ਰਿਹਾ ਹੈ। ਗਾਰਨਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਦੋਵਾਂ ਕੈਨੇਡੀਅਨਾਂ ਨੂੰ ਨਜਰਬੰਦ ਕਰਕੇ ਰੱਖਿਆ ਜਾਣਾ ਮਨਮਰਜੀ ਵਾਲਾ ਫੈਸਲਾ ਹੈ। ਇਸ ਤੋਂ ਇਲਾਵਾ ਦੋਵਾਂ ਕੈਨੇਡੀਅਨਾਂ ਨਾਲ ਜੁੜੀਆਂ ਇਨ੍ਹਾਂ ਪ੍ਰੋਸੀਡਿੰਗਜ਼ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਵੀ ਸਰਕਾਰ ਪ੍ਰੇਸ਼ਾਨ ਹੈ। ਜਿਕਰਯੋਗ ਹੈ ਕਿ ਸਪੇਵਰ ਤੇ ਕੋਵਰਿਗ ਨੂੰ 10 ਦਸੰਬਰ 2018 ਵਿੱਚ ਚੀਨ ਵਿੱਚ ਜਾਸੂਸੀ ਕਰਨ ਦੇ ਦੋਸਖਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਇਹ ਸਾਰਾ ਕੁੱਝ ਚੀਨ ਵੱਲੋਂ ਬਦਲਾਲਊ ਕਾਰਵਾਈ ਤਹਿਤ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਅਮਰੀਕਾ ਦੀ ਬੇਨਤੀ ਉੱਤੇ ਵੈਨਕੂਵਰ ਵਿੱਚ ਹੁਆਵੇ ਦੀ ਐਗਜੈਕਟਿਵ ਮੈਂਗ ਵਾਨਜੋਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …