ਓਨਟਾਰੀਓ/ਬਿਊਰੋ ਨਿਊਜ਼
ਪੂਰਬੀ ਓਨਟਾਰੀਓ ਵਿੱਚ ਹਾਈਵੇਅ 401 ਉੱਤੇ ਕਈ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ।ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪਾਲਿਸੀ ਦਾ ਕਹਿਣਾ ਹੈ ਕਿ ਪੱਛਮ ਵੱਲ ਜਾ ਰਹੀਆਂ ਗੱਡੀਆਂ ਵਿੱਚ ਹੋਏ ਇਸ ਹਾਦਸੇ ਵਿੱਚ ਸੱਤ ਗੱਡੀਆਂ ਸ਼ਾਮਲ ਸਨ। ਇਹ ਘਟਨਾ ਕਿੰਗਸਟਨ, ਓਨਟਾਰੀਓ ਦੇ ੳਤਰ-ਪੂਰਬ ਵਿੱਚ ਤੜ੍ਹਕੇ 1:25 ਉੱਤੇ ਵਾਪਰੀ। ਹਾਦਸੇ ਵਿੱਚ ਚਾਰ ਟਰੈਕਟਰ ਟਰੇਲਰ, ਇੱਕ ਕਮਰਸ਼ੀਅਲ ਟਰੱਕ ਤੇ ਦੋ ਯਾਤਰੀ ਗੱਡੀਆਂ ਸ਼ਾਮਲ ਸਨ। ਇੱਕ ਗੱਡੀ ਨੂੰ ਹਾਦਸੇ ਤੋਂ ਤੁਰੰਤ ਬਾਅਦ ਅੱਗ ਵੀ ਲੱਗ ਗਈ।ਪੁਲਿਸ ਨੇ ਦੱਸਿਆ ਕਿ ਮਾਰੇ ਗਏ ਚਾਰ ਵਿਅਕਤੀ ਉਸੇ ਗੱਡੀ ਵਿੱਚ ਸਵਾਰ ਸਨ ਜਿਸਨੂੰ ਅੱਗ ਲੱਗੀ। ਦੋ ਹੋਰਨਾਂ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਉਦੋਂ ਤੱਕ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਰਿਸ਼ਤੇਦਾਰਾਂ ਨੂੰ ਸੂਚਿਤ ਨਹੀਂ ਕਰ ਦਿੱਤਾ ਜਾਂਦਾ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਦੱਸਿਆ ਕਿ ਹਾਈਵੇਅ 401 ਨੂੰ ਜਾਂਚ ਲਈ ਅਣਮਿੱਥੇ ਸਮੇਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ।
ਸੱਤ ਗੱਡੀਆਂ ਆਪਸ ਵਿਚ ਟਕਰਾਈਆਂ, ਚਾਰ ਮੌਤਾਂ
RELATED ARTICLES

