Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਵੈਸਟ ‘ਚ ਚੱਲੀਆਂ ਗੋਲੀਆਂ, ਪੰਜ ਜ਼ਖ਼ਮੀ

ਟੋਰਾਂਟੋ ਵੈਸਟ ‘ਚ ਚੱਲੀਆਂ ਗੋਲੀਆਂ, ਪੰਜ ਜ਼ਖ਼ਮੀ

ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ ਸ਼ਾਮ ਨੂੰ ਟੋਰਾਂਟੋ ਵੈਸਟ ‘ਚ ਹੋਈ ਗੋਲੀਬਾਰੀ ਦੌਰਾਨ ਕਾਰਨ ਪੰਜ ਟੀਨੇਜਰਜ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਟਰੈੱਥਵੇਅ ਡਰਾਈਵ ਨੇੜੇ ਕਲੀਅਰਵੀਊ ਹਾਈਟਸ ਰੋਡ ਇਲਾਕੇ ਵਿੱਚ ਸਥਿਤ ਇਮਾਰਤ ਦੋ ਅੰਦਰ ਇਹ ਗੋਲੀਆਂ ਰਾਤੀਂ 7:30 ਵਜੇ ਚੱਲੀਆਂ। ਇਸ ਸਮੇਂ ਸਾਰੇ ਹੀ ਜਖਮੀ ਵਿਅਕਤੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਸ਼ੁਰੂਆਤ ਵਿੱਚ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਜਖਮੀ ਵਿਅਕਤੀ ਮਿਲੇ ਪਰ ਫਿਰ ਦੋ ਹੋਰ ਜਖਮੀ ਵਿਅਕਤੀ ਉੱਥੇ ਮਿਲੇ।ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਆਪਣੇ ਆਪ ਹੀ ਹਸਪਤਾਲ ਪਹੁੰਚ ਗਿਆ।ਪੁਲਿਸ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਐਮਰਜੈਂਸੀ ਵਾਹਨਾਂ ਨਾਲ ਟਰੌਮਾ ਸੈਂਟਰ ਲਿਜਾਇਅ ਗਿਆ। ਪੁਲਿਸ ਮੁਖੀ ਮਾਰਕ ਸਾਂਡਰਜ ਨੇ ਦੱਸਿਆ ਕਿ ਜਖਮੀਆਂ ‘ਚੋਂ ਦੋ ਲੜਕੀਆਂ ਹਨ ਜਿਨ੍ਹਾਂ ਦੀ ਉਮਰ 16 ਤੇ 17 ਸਾਲ ਸੀ। ਬਾਕੀ ਤਿੰਨ ਲੜਕੇ ਹਨ ਜਿਨ੍ਹਾਂ ਦੀ ਉਮਰ 16 ਤੋਂ 18 ਸਾਲ ਹੈ।ਗੋਲੀ ਚਲਾਉਣ ਵਾਲਿਆਂ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਸੇਡਾਨ ਵਿੱਚ ਵੇਖਿਆ ਗਿਆ, ਜੋ ਕਿ ਕਲੀਅਰਵੇਅ ਹਾਈਟਜ ਵੱਲ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਸਿਆਹ ਨਸਲ ਦੇ ਹੂਡੀਜ ਪਾਏ ਹੋਏ ਸਨ। ਪੁਲਿਸ ਨੂੰ ਅਜੇ ਤੱਕ ਕੋਈ ਹਥਿਆਰ ਵੀ ਨਹੀਂ ਮਿਲੇ ਹਨ।

Check Also

ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਓਟਵਾ ਦੀ ਬੀਚ ਵਿਚ ਡੁੱਬਣ ਕਾਰਨ ਮੌਤ

ਓਟਵਾ : ਓਟਵਾ ਵਿਚ ਫਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਨੌਜਵਾਨ …