Breaking News
Home / ਜੀ.ਟੀ.ਏ. ਨਿਊਜ਼ / ਪੰਜਾਬੀ ਮੁੰਡੇ ਤੇ ਕੁੜੀਆਂ ਦੀਆਂ ਲੜਾਈਆਂ ਮੁੜ ਚਰਚਾ ‘ਚ

ਪੰਜਾਬੀ ਮੁੰਡੇ ਤੇ ਕੁੜੀਆਂ ਦੀਆਂ ਲੜਾਈਆਂ ਮੁੜ ਚਰਚਾ ‘ਚ

ਟੋਰਾਂਟੋ/ਸਤਪਾਲ ਸਿੰਘ ਜੌਹਲ
ਵਿਦੇਸ਼ਾਂ ਤੋਂ ਨਿੱਤ ਦਿਨ ਪਹੁੰਚ ਰਹੇ ਨਵੇਂ ਲੋਕਾਂ ਦੇ ਨਾਲ ਜਾ ਰਹੇ ਸਭਿਆਚਾਰਾਂ ਸਦਕਾ ਕੈਨੇਡਾ ਦੇਸ਼ ਦੇ ਤੌਰ ਤਰੀਕੇ ਵੀ ਨਿੱਤ ਦਿਨ ਬਦਲਦੇ ਜਾ ਰਹੇ ਹਨ। ਸਥਾਨਕ ਵਸੋਂ ਦੇ ਲੋਕਾਂ ਤੋਂ ਅਕਸਰ ਸੁਣਨ ਨੂੰ ਮਿਲਦਾ ਰਹਿੰਦਾ ਹੈ ਕਿ ਹੁਣ ਕੈਨੇਡਾ ਦੇਸ਼ 30 ਸਾਲ ਪਹਿਲਾਂ ਵਾਲਾ ਨਹੀਂ ਰਿਹਾ ਅਤੇ ਓਹੋ ਜਿਹਾ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਦੇ ਸਮਾਜਾਂ ਤੋਂ ਦੁਖੀ ਲੋਕ ਕੈਨੇਡਾ ਜਾ ਕੇ ਵੱਸਣ ਦੇ ਸੁਪਨੇ ਦੇਖਿਆ ਕਰਦੇ ਹਨ। ਅਜਿਹੀਆਂ ਉਦਾਹਰਨਾਂ ਵੀ ਮਿਲਦੀਆਂ ਰਹਿੰਦੀਆਂ ਹਨ, ਭਾਵੇਂ ਕਿ ਉਨ੍ਹਾਂ ‘ਚ ਸ਼ਾਮਿਲ ਸਾਰੇ ਸ਼ਰਾਰਤੀ ਮੁੰਡੇ ਤੇ ਕੁੜੀਆਂ ਵਿਦੇਸ਼ਾਂ ਤੋਂ ਆਏ/ਆਈਆਂ ਨਾ ਵੀ ਸ਼ਾਮਲ ਹੋਣ। ਪਿਛਲੇ ਦਿਨਾਂ ਤੋਂ ਦੀਵਾਲੀ ਮੌਕੇ ਇਕ ਪੈਟਰੋਲ ਪੰਪ ਤੇ ਬਰੈਂਪਟਨ ਸਥਿਤ ਇਕ ਮੁਹੱਲੇ ‘ਚ ਮੁੰਡੇ ਤੇ ਕੁੜੀਆਂ ਦੀਆਂ ਲੜਾਈਆਂ ਤੇ ਗ੍ਰਿਫ਼ਤਾਰੀਆਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹਨ, ਜਿਨ੍ਹਾਂ ਨੂੰ ਦੇਖ ਕੇ ਪੰਜਾਬ ‘ਚ ਉਹ ਮਾਪੇ ਵਿਸ਼ੇਸ਼ ਤੌਰ ‘ਤੇ ਚਿੰਤਤ ਹੋ ਰਹੇ ਹਨ ਜਿਨ੍ਹਾਂ ਨੇ ਕਰਜ਼ੇ ਚੁੱਕ ਕੇ ਆਪਣੇ ਧੀਆਂ ਤੇ ਪੁੱਤਰ ਕੈਨੇਡਾ ‘ਚ ਭੇਜੇ ਹਨ। ਇਸੇ ਤਰ੍ਹਾਂ ਬਰੈਂਪਟਨ ‘ਚ ਸਬਜ਼ੀ ਤੇ ਮਠਿਆਈ ਦੇ ਇਕ ਸਟੋਰ ਦੇ ਬਾਹਰ ਕੁਲਦੀਪ ਮਾਣਕ ਦੇ ਉੱਚੀ ਆਵਾਜ਼ ‘ਚ ਚੱਲਦੇ ਗੀਤ ਨਾਲ ਪੰਜਾਬੀ ਮੁੰਡਿਆਂ ਦਾ ਭੰਗੜਾ, ਪਾਰਕਿੰਗ ‘ਚ ਕਾਰ ਦੀ ਰੇਸ ਤੇ ਬਰੇਕ ਇਕੋ ਵੇਲੇ ਦੱਬ ਕੇ ਚੁਫੇਰਾ ਧੂੰਆਂਧਾਰ ਕਰਨ ਦੇ ਵੀਡੀਓ ਵੀ ਸ਼ਾਮਿਲ ਹਨ। ਇਕ ਦਸਤਾਰਧਾਰੀ ਮੁੰਡੇ ਵਲੋਂ ਦਸਤਾਰ ਸਮੇਤ ਆਪਣੇ ਸਿਰ ਉੱਪਰ ਅਨਾਰ ਰੱਖ ਕੇ ਉਸ ਨੂੰ ਚਲਾਉਣ ਦੀ ਸ਼ੇਖ਼ੀ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਰਾਹੀਂ ਸੰਸਾਰ ਭਰ ‘ਚ ਵਾਇਰਲ ਹੋਈਆਂ ਹਨ। ਲੜਾਈ ਦੀ ਵੀਡੀਓ ‘ਚ ਲੜਾਕਿਆਂ ਦੇ ਮੂੰਹੋਂ ਪੰਜਾਬੀ ਬੋਲੀ ਦੇ (ਕੁ) ਬੋਲ ਸੁਣੇ ਜਾ ਸਕਦੇ ਹਨ ਜਿਸ ਕਰਕੇ ਕੁਝ ਫਿਕਰਮੰਦ ਲੋਕਾਂ ਵਲੋਂ ਸਹਿਜੇ ਹੀ ਉਂਗਲ ਤਾਂ ਪੰਜਾਬੀ ਵਿਦਿਆਰਥੀਆਂ ਵੱਲ ਨੂੰ ਕੀਤੀ ਜਾ ਰਹੀ ਹੈ ਪਰ ਅਜਿਹਾ ਯਕੀਨ ਉਨ੍ਹਾਂ ਨੂੰ ਨਹੀਂ ਹੈ ਕਿ ਕੀ ਉਹ ਸਾਰੇ ਪੰਜਾਬੀ ਵਿਦਿਆਰਥੀ ਤੇ ਵਿਦਿਆਰਥਣਾਂ ਹੀ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …