26.4 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਐਨ ਡੀ ਪੀ ਦੀਆਂ ਮੰਗਾਂ ਨਾ ਮੰਨਣ 'ਤੇ ਵਿਰੋਧ 'ਚ ਪਾਵਾਂਗੇ ਵੋਟ...

ਐਨ ਡੀ ਪੀ ਦੀਆਂ ਮੰਗਾਂ ਨਾ ਮੰਨਣ ‘ਤੇ ਵਿਰੋਧ ‘ਚ ਪਾਵਾਂਗੇ ਵੋਟ : ਜਗਮੀਤ ਸਿੰਘ

ਜਗਮੀਤ ਸਿੰਘ ਦਾ ਟੀਚਾ ਆਪਣੀ ਪਾਰਟੀ ਐਨ ਡੀ ਪੀ ਨੂੰ ਮਜ਼ਬੂਤ ਕਰਨਾ
ਓਟਵਾ/ਬਿਊਰੋ ਨਿਊਜ਼ : ਫੈਡਰਲ ਚੋਣਾਂ ਵਿਚ ਭਾਵੇਂ ਲਿਬਰਲ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ, ਪਰ ਉਹ ਆਉਂਦੇ ਦਿਨਾਂ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ, ਪਰ ਜਸਟਿਨ ਟਰੂਡੋ ਨੇ ਕਿਸੇ ਵੀ ਪਾਰਟੀ ਕੋਲੋਂ ਸਮਰਥਨ ਦਾ ਮਨਾਂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਦੀਆਂ ਤਰਜੀਹਾਂ ਨੂੰ ਲਿਬਰਲਾਂ ਦੇ ਪਾਲਿਸੀ ਏਜੰਡੇ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਉਹ ਰਾਜ ਭਾਸ਼ਣ ਦੇ ਖਿਲਾਫ ਵੋਟ ਕਰਨਗੇ। ਜਗਮੀਤ ਸਿੰਘ ਆਪਣੀ ਪਾਰਟੀ ਦੀਆਂ ਤਰਜੀਹਾਂ ਟਰੂਡੋ ਨੂੰ ਦੱਸਣਗੇ ਅਤੇ ਘੱਟਗਿਣਤੀ ਪਾਰਲੀਮੈਂਟ ਵਿੱਚ ਆਪਣੀ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰਨਗੇ।
ਪਾਰਲੀਮੈਂਟ ਹਿੱਲ ਉੱਤੇ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਤਰਜੀਹਾਂ ਹਨ ਜਿਹੜੀਆਂ ਉਹ ਲਿਬਰਲ ਰਾਜ ਭਾਸ਼ਣ ਵਿੱਚ ਵੇਖਣੀਆਂ ਚਾਹੁੰਦੇ ਹਨ। ਸੱਭ ਤੋਂ ਪਹਿਲਾਂ ਐਨਡੀਪੀ ਚਾਹੁੰਦੀ ਹੈ ਕਿ ਲਿਬਰਲ ਨੈਸ਼ਨਲ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਤਿਆਰ ਕਰਨ ਵਿੱਚ ਐਨਡੀਪੀ ਦਾ ਸਾਥ ਦੇਣ। ਉਨ੍ਹਾਂ ਆਖਿਆ ਕਿ ਹੈਲਥ ਕੇਅਰ ਦੇ ਮਾਮਲੇ ਵਿੱਚ ਲੋਕ ਚਿੰਤਤ ਹਨ। ਇਹ ਅਜਿਹਾ ਮੁੱਦਾ ਹੈ ਜਿਸ ਨਾਲ ਦੇਸ਼ ਭਰ ਦੇ ਕੈਨੇਡੀਅਨ ਇੱਕਜੁੱਟ ਹੋ ਜਾਣਗੇ। ਪਬਲਿਕ ਡੈਂਟਲ ਕਵਰੇਜ ਲਈ ਵੀ ਜਗਮੀਤ ਸਿੰਘ ਟਰੂਡੋ ਉੱਤੇ ਦਬਾਅ ਬਣਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਵੱਲੋਂ 2007 ਤੋਂ ਬਾਅਦ ਗਲਤੀ ਨਾਲ ਫੌਸਟਰ ਕੇਅਰ ਵਿੱਚ ਰੱਖੇ ਗਏ ਮੂਲਵਾਸੀ ਬੱਚਿਆਂ ਵਿੱਚੋਂ ਹਰੇਕ ਨੂੰ 40,000 ਡਾਲਰ ਫੈਡਰਲ ਸਰਕਾਰ ਵੱਲੋਂ ਦੇਣ ਦੇ ਦਿੱਤੇ ਗਏ ਫੈਸਲੇ ਨੂੰ ਲਿਬਰਲ ਸਰਕਾਰ ਵੱਲੋਂ ਦਿੱਤੀ ਗਈ ਕਾਨੂੰਨੀ ਚੁਣੌਤੀ ਨੂੰ ਵਾਪਿਸ ਲੈਣ ਲਈ ਵੀ ਜਗਮੀਤ ਸਿੰਘ ਟਰੂਡੋ ਤੋਂ ਮੰਗ ਕਰਨਗੇ।

RELATED ARTICLES
POPULAR POSTS