Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਖੇਤਰ ਕਰੋਨਾ ਪੀੜਤ ਮੌਤਾਂ
ਕਿਊਬਿਕ 20,965 1,134
ਓਨਟਾਰੀਓ 12,879 713
ਅਲਬਰਟਾ 3,401 66
ਬ੍ਰਿਟਿਸ਼ ਕੋਲੰਬੀਆ 1,795 90
ਨੋਵਾਸਕੋਟੀਆ 772 12
ਸਸਕਾਨਵਿਚ 326 04
ਨਿਊਫਾਊਂਡਲੈਂਡ ਐਂਡ ਲੈਬਰਾਡੋਰ 256 03
ਮੈਨੀਟੋਬਾ 246 06
ਨਿਊਵਰੰਸਵਿਕ 118 00
ਪ੍ਰਿੰਸਐਡਵਰਡ 26 00
ਰੀਪੈਂਟਰ ਟਰੈਵਲਰ 13 00
ਯੁਵਕੌਨ 11 00
ਨੌਰਥ ਵੈਸਟ 05 00
ਨੁਨਾਵਟ 00 00
ਨੋਟ : ਇਹ ਅੰਕੜੇ ਕੈਨੇਡਾ ਦੇ ਸਮੇਂ ਅਨੁਸਾਰ 23 ਅਪ੍ਰੈਲ 2020 ਦੀ ਸਵੇਰ ਸਮੇਂ ਤੱਕ ਦੇ ਆਧਾਰ ‘ਤੇ ਹਨ।
ਕਰੋਨਾ ਅੰਕੜਾ ਅਪਡੇਟ
ਸੰਸਾਰ
ਕੁੱਲ ਪੀੜਤ
27 ਲੱਖ ਤੋਂ ਪਾਰ
ਕੁੱਲ ਮੌਤਾਂ
1 ਲੱਖ 89 ਹਜ਼ਾਰ ਤੋਂ ਪਾਰ
(7 ਲੱਖ 40 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਅਮਰੀਕਾ
ਕੁੱਲ ਪੀੜਤ
8 ਲੱਖ 68 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
49 ਹਜ਼ਾਰ ਤੋਂ ਪਾਰ
(85 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ
ਕੁੱਲ ਪੀੜਤ
41 ਹਜ਼ਾਰ 800 ਤੋਂ ਪਾਰ
ਕੁੱਲ ਮੌਤਾਂ
2 ਹਜ਼ਾਰ 141 ਤੋਂ ਪਾਰ
(14000 ਤੋਂ ਵੱਧ ਹੋਏ ਸਿਹਤਯਾਬ)
ਭਾਰਤ ਭਾਰਤ
ਕਰੋਨਾ ਨਾਲ ਹਰ ਫਰੰਟ ‘ਤੇ ਜਾਰੀ ਹੈ ਕੈਨੇਡਾ ‘ਚ ਜੰਗ
ਵਿਦਿਆਰਥੀਆਂ ਲਈ ਟਰੂਡੋ ਨੇ 9 ਬਿਲੀਅਨ ਡਾਲਰ ਦੇ ਪੈਕੇਜ ਦਾ ਕੀਤਾ ਵਾਅਦਾ
ਓਟਵਾ/ਬਿਊਰੋ ਨਿਊਜ਼ 22 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਵਿਦਿਆਰਥੀਆਂ ਲਈ ਨਵੇਂ ਐਮਰਜੈਂਸੀ ਬੈਨੇਫਿਟ ਦਾ ਵਾਅਦਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਸਿੱਖਿਆ ਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਿੱਚ ਕਰੋਨਾਵਾਇਰਸ ਕਾਰਨ ਵਿਘਨ ਪਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ 1250 ਡਾਲਰ ਮਹੀਨਾਵਾਰੀ ਪੇਅਮੈਂਟ ਦਿੱਤੀ ਜਾਇਆ ਕਰੇਗੀ। ਇਹ ਪ੍ਰੋਗਰਾਮ ਅਗਸਤ ਤੱਕ ਚਲਾਇਆ ਜਾਵੇਗਾ। ਇਹ ਸਭ ਅਜਿਹੇ ਵਿਦਿਆਰਥੀਆਂ ਦੇ ਕਰੋਨਾਵਾਇਰਸ ਕਾਰਨ ਖੁੱਸੇ ਕੰਮ ਤੇ ਕੰਮ ਵਾਲੇ ਘੰਟਿਆਂ ਵਿੱਚ ਹੋਈਆਂ ਕਟੌਤੀਆਂ ਦੀ ਕਮੀ-ਪੇਸ਼ੀ ਨੂੰ ਦੂਰ ਕਰਨ ਲਈ ਕੀਤਾ ਜਾਵੇਗਾ।ઠ
ਇਹ ਬੈਨੇਫਿਟ ਉਨ੍ਹਾਂ ਵਿਦਿਆਰਥੀਆਂ ਲਈ 1750 ਡਾਲਰ ਹੋ ਸਕਦੇ ਹਨ ਜਿਹੜੇ ਅੰਗਹੀਣ ਹਨ ਤੇ ਜਾਂ ਫਿਰ ਜਿਹੜੇ ਹੋਰਨਾਂ ਦੀ ਸਾਂਭ ਸੰਭਾਲ ਕਰਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਆਖਿਆ ਕਿ ਆਪਣੀਆਂ ਕਮਿਊਨਿਟੀਜ਼ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਲਈ ਵੀ ਜਲਦ ਹੀ 1000 ਡਾਲਰ ਤੋਂ 5000 ਡਾਲਰ ਦਰਮਿਆਨ ਮਹੀਨਾਵਾਰ ਅਦਾਇਗੀ ਕੀਤੀ ਜਾਵੇਗੀ।ઠ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੇ ਹੋਰ ਮਾਪਦੰਡ, ਜਿਵੇਂ ਕਿ ਐਜੂਕੇਸ਼ਨ ਗ੍ਰਾਂਟਸ ਵਿੱਚ ਕੀਤਾ ਗਿਆ ਵਾਧਾ ਤੇ ਸਰਕਾਰ ਵੱਲੋਂ ਸਮਰਥਨ ਪ੍ਰਾਪਤ ਜੌਬ ਪ੍ਰੋਗਰਾਮ ਆਦਿ ਮਿਲਾ ਕੇ 9 ਬਿਲੀਅਨ ਡਾਲਰ ਬਣੇਗਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …