-0.5 C
Toronto
Saturday, February 28, 2026
spot_img
Homeਜੀ.ਟੀ.ਏ. ਨਿਊਜ਼ਜਸਟਿਨ ਟਰੂਡੋ ਵਲੋਂ ਬਿਨਾ ਮੁਨਾਫਾ ਸੰਸਥਾਵਾਂ ਨੂੰ 35 ਕਰੋੜ ਡਾਲਰ ਦੇਣ ਦਾ...

ਜਸਟਿਨ ਟਰੂਡੋ ਵਲੋਂ ਬਿਨਾ ਮੁਨਾਫਾ ਸੰਸਥਾਵਾਂ ਨੂੰ 35 ਕਰੋੜ ਡਾਲਰ ਦੇਣ ਦਾ ਐਲਾਨઠ

ਕੈਲਗਰੀ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਮਹਾਂਮਾਰੀ ਦੀ ਮਾਰ ਹੇਠ ਆਏ ਲੋੜਵੰਦ ਵਿਅਕਤੀਆਂ ਦੀ ਸੇਵਾ ‘ਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਫ਼ੰਡ ਦੇਣ ਵਾਸਤੇ 35 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੰਡ 3 ਵੱਡੀਆਂ ਸੰਸਥਾਵਾਂ ਦੇ ਰਾਹੀਂ ਦਿੱਤਾ ਜਾਵੇਗਾ। ਜਿਸ ‘ਚ ਯੂਨਾਈਟਿਡ ਵੇਅ, ਰੈੱਡ ਕਰਾਸ ਅਤੇ ਕਮਿਊਨਿਟੀ ਫਾਊਡੇਸ਼ਨਜ਼ ਕੈਨੇਡਾ ਸ਼ਾਮਿਲ ਹਨ। ਇਸ ਫ਼ੰਡ ਦਾ ਕੁਝ ਹਿੱਸਾ ਛੋਟੀਆਂ ਸੰਸਥਾਵਾਂ ਨੂੰ ਵੀ ਦਿੱਤਾ ਜਾਵੇਗਾ। ਇਹ ਫ਼ੰਡ ਸਵੈ-ਸੇਵੀਆਂ ਨੂੰ ਸਿਖਲਾਈ ਦੇਣ, ਕਮਜ਼ੋਰ ਲੋਕਾਂ ਲਈ ਆਵਾਜਾਈ, ਰਾਸ਼ਨ ਦੀ ‘ਹੋਮ ਡਿਲਿਵਰੀ’ ਵਾਸਤੇ ਇਸਤੇਮਾਲ ਕੀਤਾ ਜਾਵੇ। ਇਹ ਬਿਨਾ ਮੁਨਾਫ਼ਾ ਸੰਸਥਾਵਾਂ ਇਸ ਸਮੇਂ ਫ਼ੰਡ ਇਕੱਤਰ ਨਹੀਂ ਕਰ ਸਕਦੀਆਂ। ਇਹ ਲੋੜਵੰਦਾਂ ਦੀ ਸਹਾਇਤਾ ਵਾਸਤੇ ਹੋਰਨਾਂ ਲੋਕਾਂ ਤੋਂ ਸਹਿਯੋਗ ਮੰਗ ਰਹੀਆਂ ਹਨ। ਇਸ ਲਈ ਇਹ ਫ਼ੰਡ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

RELATED ARTICLES
POPULAR POSTS