Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਆਉਣ ਵਾਲਿਆਂ ਦੇ ਲਏ ਜਾਣਗੇ ਫਿੰਗਰ ਪ੍ਰਿੰਟ

ਕੈਨੇਡਾ ਆਉਣ ਵਾਲਿਆਂ ਦੇ ਲਏ ਜਾਣਗੇ ਫਿੰਗਰ ਪ੍ਰਿੰਟ

ਟੋਰਾਂਟੋ/ਬਿਊਰੋ ਨਿਊਜ਼
ਓਟਵਾ ਨੇ ਆਪਣੇ ਬਾਇਓਮੀਟਰਿਕ ਡੈਟਾ ਕੁਲੈਕਸ਼ਨ ਪ੍ਰੋਗਰਾਮ ਦਾ ਵਿਸਥਾਰ ਕਰਦੇ ਹੋਏ ਇਸ ਵਿਚ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਦੇ ਫਿੰਗਰ ਪ੍ਰਿੰਟ ਅਤੇ ਫੋਟੋ ਲੈਣਾ ਵੀ ਸ਼ਾਮਲ ਕਰ ਲਿਆ ਹੈ। ਉਥੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀ ਨਿੱਜਤਾ ਪ੍ਰਭਾਵਿਤ ਹੋਣ ਦੀ ਉਮੀਦ ਹੈ। ਬਾਇਓਮੀਟਰਿਕ ਪ੍ਰੋਗਰਾਮ ਨੂੰ ਅਗਲੇ ਦੋ ਸਾਲਾਂ ਵਿਚ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋਵੇਗੀ।
ਇਸਦੇ ਤਹਿਤ ਯੂਰਪ, ਮਿਡਲ ਈਸਟ ਅਤੇ ਅਫਰੀਕਾ ਤੋਂ ਆਉਣ ਵਾਲੇ ਵਿਅਕਤੀਆਂ ਦਾ ਡਾਟਾ ਲਿਆ ਜਾਵੇਗਾ ਜੋ ਕਿ ਵਿਜ਼ਟ, ਕੰਮ ਕਰਨ, ਪੜ੍ਹਨ ਜਾਂ ਇਮੀਗਰੇਸ਼ਨ ਲਈ ਆਉਂਦੇ ਹਨ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਉਨ੍ਹਾਂ ਦੇਸ਼ਾਂ ਵਿਚ ਲਾਗੂ ਸੀ, ਜਿਨ੍ਹਾਂ ਨੂੰ ਇਮੀਗਰੇਸ਼ਨ ਡਾਕੂਮੈਂਟ ਫਰਾਡ ਦੇ ਜ਼ਿਆਦਾ ਜੋਖਮ ਵਾਲੇ ਦੇਸ਼ਾਂ ਵਿਚ ਰੱਖਆ ਗਿਆ ਸੀ। ਉਥੇ ਸ਼ਰਣ ਅਤੇ ਰਿਫਿਊਜ਼ੀ ਸਟੇਟਸ ਮੰਗਣ ਵਾਲੇ ਦੇਸ਼ਾਂ ਵਿਚ ਵੀ ਇਸ ਨੂੰ ਸ਼ਾਮਲ ਕੀਤਾ ਗਿਆ ਸੀ। ਇਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਪ੍ਰੋਗਰਾਮ ਦਾ ਵਿਸਥਾਰ 30 ਤੋਂ 150 ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਕੈਨੇਡਾ ਵਿਚ ਆਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਤੇਜ਼ੀ ਨਾਲ ਕੀਤੀ ਜਾ ਸਕੇਗੀ। ਉਥੇ ਬਰੋਂਡਾ ਮੈਕਫੇਲ, ਡਾਇਰੈਕਟਰ, ਪ੍ਰਾਈਵੇਸੀ, ਟੈਕਨਾਲੋਜੀ ਅਤੇ ਸਰਵਲੈਂਸ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਕਿਹਾ ਕਿ ਫਿੰਗਰ ਪ੍ਰਿੰਟ ਜਿਹੇ ਫਿਜ਼ੀਕਲ ਕਾਰਨਾਂ ਨਾਲ ਨਵੀਂ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਨਾਲ ਲਾਭ ਵੀ ਹੈ ਅਤੇ ਜੋਖ਼ਮ ਵੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਡਾਟਾ ਅਜਿਹੇ ਲੋਕਾਂ ਦੀ ਪਹਿਚਾਣ ਕਰਨ ਵਿਚ ਮੱਦਦ ਕਰੇਗਾ, ਜੋ ਕਿ ਗਲਤ ਇਰਾਦਿਆਂ ਨਾਲ ਜਾਂ ਕੈਨੇਡਾ ਵਿਚ ਗਾਇਬ ਹੋਣ ਲਈ ਆਉਂਦੇ ਹਨ। ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਨਾਲ ਫੜੇ ਜਾਣ ‘ਤੇ ਉਨ੍ਹਾਂ ਦੀ ਪਹਿਚਾਣ ਅਸਾਨੀ ਨਾਲ ਹੋ ਸਕਦੀ ਹੈ। ਉਨ੍ਹਾਂ ਦੇ ਦਸਤਾਵੇਜ਼ ਨਾ ਹੋਣ ‘ਤੇ ਵੀ ਪਹਿਚਾਣ ਨੂੰ ਕਾਫੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਅਜਿਹਾ ਡੈਟਾ ਹਰ ਵਿਦੇਸ਼ੀ ਦਾ ਲਿਆ ਜਾ ਰਿਹਾ ਝਭ
ਪਛਾਣ ਹੋਵੇਗੀ ਆਸਾਨ
ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਪ੍ਰੋਗਰਾਮ ਦਾ ਵਿਸਥਾਰ 30 ਤੋਂ 150 ਦੇਸ਼ਾਂ ‘ਚ ਕੀਤਾ ਜਾ ਰਿਹਾ ਹੈ ਤੇ ਇਸ ਨਾਲ ਕੈਨੇਡਾ ‘ਚ ਆਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਤੇਜ਼ੀ ਨਾਲ ਕੀਤੀ ਜਾ ਸਕੇਗੀ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …