10 ਜਨਵਰੀ ਤੋਂ 2 ਦੀ ਜਗ੍ਹਾ ਤਿੰਨ ਉਡਾਣਾਂ ਹੋਣਗੀਆਂ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਅੰਮਿ੍ਰਤਸਰ ਅਤੇ ਨਵੀਂ ਦਿੱਲੀ ਦਰਮਿਆਨ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਵਿਸਤਾਰਾ ਏਅਰਲਾਈਨਜ਼ ਨੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਯਾਤਰੀਆਂ ਲਈ ਵਿਸਤਾਰਾ ਏਅਰਲਾਈਨਜ਼ ਨੇ ਦੋਵੇਂ ਸ਼ਹਿਰਾਂ ਦਰਮਿਆਨ ਉਡਾਣਾਂ ਵਧਾ ਦਿੱਤੀਆਂ ਅਤੇ ਇਹ ਉਡਾਣਾਂ 10 ਜਨਵਰੀ ਤੋਂ ਦਿਨ ਵਿਚ 2 ਵਾਰ ਦੀ ਜਗ੍ਹਾ ਹੁਣ 3 ਵਾਰ ਉਡਾਣ ਭਰਨਗੀਆਂ। ਵਿਸਤਾਰਾ ਏਅਰਲਾਈਨਜ਼ ਵੱਲੋਂ ਵੈਬਸਾਈਟ ’ਤੇ ਦਿੱਤੀ ਜਾਣਕਾਰੀ ਅਨੁਸਾਰ ਪਹਿਲਾਂ ਅੰਮਿ੍ਰਤਸਰ-ਦਿੱਲੀ ਦਰਮਿਆਨ ਦਿਨ ’ਚ ਵਾਰ ਫਲਾਈਟ ਉਡਾਣ ਭਰਦੀ ਸੀ। ਅੰਮਿ੍ਰਤਸਰ ਤੋਂ ਸਵੇਰੇ 9:55 ਵਜੇ ਅਤੇ ਦੁਪਹਿਰ 3.25 ਵਜੇ ਉਧਰ ਦਿੱਲੀ ਤੋਂ ਅੰਮਿ੍ਰਤਸਰ ਲਈ ਸਵੇਰੇ 8 ਵਜੇ ਅਤੇ ਦੁਪਹਿਰ 1.40 ਵਜੇ ਉਡਾਣ ਸੀ। ਪ੍ਰੰਤੂ ਹੁਣ ਅੰਮਿ੍ਰਤਸਰ ਤੋਂ ਸ਼ਾਮ 7:45 ਵਜੇ ਅਤੇ ਦਿੱਲੀ ਤੋਂ ਸ਼ਾਮ 6 ਵਜੇ ਵੀ ਵਿਸਤਾਰਾ ਵੱਲੋਂ ਉਡਾਣ ਭਰੀ ਜਾਇਆ ਕਰੇਗੀ। ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਹੁਣ ਯਾਤਰੀ ਬੜੇ ਅਰਾਮ ਨਾਲ ਸਮੇਂ ਸਿਰ ਟਿਕਟ ਬੁੱਕ ਕਰਵਾ ਕੇ ਦਿੱਲੀ ਤੋਂ ਅੰਮਿ੍ਰਤਸਰ ਅਤੇ ਅੰਮਿ੍ਰਤਸਰ ਤੋਂ ਦਿੱਲੀ ਜਾ ਸਕਦੇ ਹਨ।