3.6 C
Toronto
Friday, November 14, 2025
spot_img
Homeਭਾਰਤਦਿੱਲੀ 'ਚ ਸਕੂਲ ਜਾ ਰਹੀ ਲੜਕੀ 'ਤੇ ਮੋਟਰ ਸਾਈਕਲ ਸਵਾਰਾਂ ਨੇ ਸੁੱਟਿਆ...

ਦਿੱਲੀ ‘ਚ ਸਕੂਲ ਜਾ ਰਹੀ ਲੜਕੀ ‘ਤੇ ਮੋਟਰ ਸਾਈਕਲ ਸਵਾਰਾਂ ਨੇ ਸੁੱਟਿਆ ਤੇਜ਼ਾਬ

ਅਰਵਿੰਦ ਕੇਜਰੀਵਾਲ ਬੋਲੇ : ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ‘ਚ ਮੋਟਰ ਸਾਈਕਲ ਸਵਾਰਾਂ ਨੇ ਇਕ 17 ਸਾਲਾ ਲੜਕੀ ‘ਤੇ ਤੇਜਾਬ ਸੁੱਟ ਦਿੱਤਾ। ਇਹ ਘਟਨਾ ਦੁਆਰਕਾ ਇਲਾਕੇ ‘ਚ ਉਸ ਸਮੇਂ ਵਾਪਰੀ ਜਦੋਂ ਲੜਕੀ ਆਪਣੀ ਛੋਟੀ ਭੈਣ ਨਾਲ ਸਕੂਲ ਜਾ ਰਹੀ ਸੀ।
ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ‘ਚੋਂ ਪਿੱਛੇ ਬੈਠੇ ਲੜਕੇ ਨੇ ਸਕੂਲ ਜਾ ਰਹੀ ਲੜਕੀ ‘ਤੇ ਤੇਜਾਬ ਸੁੱਟ ਦਿੱਤਾ। ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਜਖਮੀ ਹੋਈ ਵਿਦਿਆਰਥਣ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਤੇਜਾਬੀ ਹਮਲੇ ਦੌਰਾਨ ਵਿਦਿਆਰਥਣ 8 ਫੀਸਦੀ ਸੜ ਚੁੱਕੀ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਇਕ ਲੜਕੇ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ ਇਸ ਦੁਖਦ ਘਟਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਉਨ੍ਹਾਂ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਦੁੱਖ ਜਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਕੀਤੀ ਗਈ ਇਸ ਘਿਨੌਣੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਦਿੱਲੀ ‘ਚ ਹਰ ਧੀ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।

 

RELATED ARTICLES
POPULAR POSTS