Breaking News
Home / ਭਾਰਤ / ਨਾਗਰਿਕਤਾ ਸੋਧ ਬਿੱਲ ਦਾ ਹੋ ਰਿਹਾ ਜ਼ਬਰਦਸਤ ਵਿਰੋਧ

ਨਾਗਰਿਕਤਾ ਸੋਧ ਬਿੱਲ ਦਾ ਹੋ ਰਿਹਾ ਜ਼ਬਰਦਸਤ ਵਿਰੋਧ

ਅਸਾਮ ਦੇ 10 ਜ਼ਿਲ੍ਹਿਆਂ ਵਿਚ ਮੋਬਾਇਲ ਅਤੇ ਇੰਟਰਨੈਟ ਸੇਵਾ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜ ਸਭਾ ਵਿਚ ਅੱਜ ਨਾਗਰਿਕਤਾ ਸੋਧ ਬਿੱਲ ‘ਤੇ ਬਹਿਸ ਦੇ ਚੱਲਦਿਆਂ ਅਸਾਮ, ਮਣੀਪੁਰ, ਤ੍ਰਿਪੁਰਾ, ਮਿਜ਼ੋਰਮ, ਅਰੁਣਾਂਚਲ ਅਤੇ ਮੇਘਾਲਿਆ ਵਿਚ ਇਸ ਬਿੱਲ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ। ਅਸਾਮ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਵਿਧਾਨ ਸਭਾ ਵੱਲ ਮਾਰਚ ਵੀ ਕੀਤਾ। ਡਿਬਰੂਗੜ੍ਹ ਵਿਚ ਵਿਦਿਆਰਥੀਆਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਦਿਸਪੁਰ ਵਿਚ ਰੋਸ ਪ੍ਰਦਰਸ਼ਨ ਦੌਰਾਨ ਇਕ ਬੱਸ ਵੀ ਫੂਕ ਦਿੱਤੀ ਗਈ। ਅਸਾਮ ਦੇ 10 ਜ਼ਿਲ੍ਹਿਆਂ ਵਿਚ 24 ਘੰਟਿਆਂ ਤੱਕ ਮੋਬਾਇਲ ਅਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹਿੰਸਕ ਘਟਨਾਵਾਂ ਨੂੰ ਦੇਖਦਿਆਂ ਤ੍ਰਿਪੁਰਾ ਵਿਚ ਫੌਜ ਤਾਇਨਾਤ ਕਰ ਦਿੱਤੀ ਹੈ ਅਤੇ ਅਸਾਮ ਵਿਚ ਵੀ ਫੌਜ ਨੂੰ ਚੌਕਸ ਰਹਿਣ ਲਈ ਕਹਿ ਦਿੱਤਾ ਗਿਆ। ਨਾਗਰਿਕਤਾ ਸੋਧ ਬਿੱਲ ਪਿਛਲੇ ਦਿਨ ਲੋਕ ਸਭਾ ਵਿਚ ਪਾਸ ਹੋ ਗਿਆ ਸੀ ਅਤੇ ਰਾਜ ਸਭਾ ਵਿਚ ਇਸ ‘ਤੇ ਬਹਿਸ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਉਤਰ ਪੂਰਬੀ ਰਾਜਾਂ ਵਿਚ ਇਹ ਡਰ ਬਣ ਗਿਆ ਹੈ ਕਿ ਇਸ ਬਿੱਲ ਦੇ ਲਾਗੂ ਹੁੰਦਿਆਂ ਹੀ ਭਾਸ਼ਾ, ਸੰਸਕ੍ਰਿਤੀ ਅਤੇ ਪਹਿਚਾਣ ਖਤਰੇ ਵਿਚ ਪੈ ਜਾਵੇਗੀ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਵਾਤਾਵਰਣ ਪ੍ਰਦੂਸ਼ਣ ਦਾ ਮੁੱਦਾ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਵਾਤਾਵਰਣ ਪ੍ਰਦੂਸ਼ਣ ਦਾ ਮੁੱਦਾ ਕਿਹਾ : …