ਚੁਟਕਲਿਆਂ ‘ਤੇ ਰੋਕ ਲਗਾਉਣ ਤੋਂ ਹੱਥ ਕੀਤੇ ਖੜ੍ਹੇ
ਕਿਹਾ, ਕਿਸੇ ਵਿਸ਼ੇਸ਼ ਧਰਮ ਪ੍ਰਤੀ ਗਾਈਡ ਲਾਈਨ ਬਣਾਉਣਾ ਸੌਖਾ ਕੰਮ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸਿੱਖਾਂ ਨੂੰ ਲੈ ਕੇ ਬਣਾਏ ਜਾਣ ਵਾਲੇ ਚੁਟਕਲਿਆਂ ‘ਤੇ ਰੋਕ ਲਗਾਉਣ ਦੀ ਅਪੀਲ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਇਸ ਨੂੰ ਸੰਵੇਦਨਸ਼ੀਲ ਮਾਮਲਾ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੇਕਰ ਸਿੱਖ ਧਰਮ ਪ੍ਰਤੀ ਕੋਈ ਗਾਈਡ ਲਾਈਨ ਬਣਾਈ ਜਾਂਦੀ ਹੈ ਤਾਂ ਬਾਕੀ ਧਰਮਾਂ ਦੇ ਲੋਕ ਵੀ ਗਾਈਡ ਲਾਈਨ ਦੀ ਮੰਗ ਕਰ ਸਕਦੇ ਹਨ। ਕੋਰਟ ਲਈ ਕਿਸੇ ਧਰਮ ਵਿਸ਼ੇਸ਼ ਪ੍ਰਤੀ ਨਿੱਜੀ ਤੌਰ ‘ਤੇ ਗਾਈਡਲਾਈਨ ਬਣਾਉਣਾ ਸੌਖਾ ਕੰਮ ਨਹੀਂ ਹੈ। ਪਰ ਜੇਕਰ ਕਿਸੇ ਨੂੰ ਅਜਿਹੇ ਚੁਟਕਲਿਆਂ ‘ਤੇ ਇਤਰਾਜ਼ ਹੈ ਤਾਂ ਉਹ ਨਿੱਜੀ ਤੌਰ ‘ਤੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ।ઠ ਇਸ ਦੇ ਨਾਲ ਹੀ ਕੋਰਟ ਨੇ ਸੰਬੰਧਤ ਵਕੀਲਾਂ ਅਤੇ ਸਿੱਖ ਸੰਸਥਾਵਾਂ ਤੋਂ ਅਜਿਹੇ ਚੁਟਕਲਿਆਂ ਦੇ ਹੱਲ ਲਈ ਸੁਝਾਅ ਵੀ ਮੰਗੇ ਹਨ। ਚੇਤੇ ਰਹੇ ਕਿ ਸਿੱਖ ਵਕੀਲ ਹਰਵਿੰਦਰ ਕੌਰ ਚੌਧਰੀ ਨਾਮੀ ਔਰਤ ਨੇ ਸਿੱਖਾਂ ਦਾ ਮਖੌਲ ਉਡਾਉਂਦੇ ਚੁਟਕਲਿਆਂ ‘ਤੇ ਇਤਰਾਜ਼ ਜਤਾਇਆ ਸੀ ਅਤੇ ਸੁਪਰੀਮ ਕੋਰਟ ਵਿਚ ਇਸ ‘ਤੇ ਪਾਬੰਦੀ ਲਗਾਉਣ ਦੀ ਅਪੀਲ ਵੀ ਦਾਇਰ ਕੀਤੀ ਸੀ। ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ ਹੋਵੇਗੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …