ਭੂਚਾਲ ਦੀ ਤੀਬਰਤਾ 5.8 ਮਾਪੀ ਗਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਸੋਮਵਾਰ ਦੇਰ ਰਾਤ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਉੱਤਰਾਖੰਡ ਵਿੱਚ ਰੁਦਰਪ੍ਰਯਾਗ ਵਿਖੇ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.8 ਮਾਪੀ ਗਈ। ਭੂਚਾਲ ਦੇ ਝਟਕਿਆਂ ਕਾਰਨ ਕਈ ਥਾਈਂ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ। ਇਹ ਭੂਚਾਲ ਰਾਤ 10.33 ਵਜੇ ਆਇਆ। ਜ਼ਿਕਰਯੋਗ ਹੈ ਕਿ ਉੱਤਰਾਖੰਡ ਹਿਮਾਲਿਆ ਪਰਬਤੀ ਪੱਟੀ ਵਿੱਚ ਪੈਂਦਾ ਹੈ, ਜੋ ਆਪਣੀਆਂ ਭੂਚਾਲ ਸਬੰਧੀ ਸਰਗਰਮੀਆਂ ਲਈ ਜਾਣਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਉਤਰਾਖੰਡ ਵਿਚ ਅੱਜ ਫਿਰ ਦੁਪਹਿਰ ਵੇਲੇ ਭੂਚਾਲ ਦੇ ਹਲਕੇ-ਹਲਕੇ ਮਹਿਸੂਸ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਭੂਚਾਲ ਦੀ ਅਫਵਾਹ ਫੈਲ ਗਈ ਸੀ ਤੇ ਲੋਕ ਰਾਤ ਨੂੰ ਘਰਾਂ ਵਿਚੋਂ ਬਾਹਰ ਨਿਕਲ ਕੇ ਠੰਡ ਵਿਚ ਬੈਠੇ ਰਹੇ ਸਨ।
Check Also
ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ 2024 ਦਾ ਨੋਬਲ ਪੁਰਸਕਾਰ
ਵਿਕਟਰ ਐਂਬਰੋਸ ਅਤੇ ਗੇਰੀ ਰੁਵਕੋਨ ਨੂੰ ਮਾਈਕਰੋ ਆਰਐਨਏ ਦੀ ਖੋਜ ਲਈ ਮਿਲਿਆ ਸਨਮਾਨ ਸਟਾਕਹੋਮ/ਬਿਊਰੋ ਨਿਊਜ਼ …