16.9 C
Toronto
Sunday, September 6, 2026
spot_img
Homeਭਾਰਤਦਿੱਲੀ 'ਚ ਆਪ ਵਿਧਾਇਕ ਮਨੋਜ ਕੁਮਾਰ ਨੂੰ 3 ਮਹੀਨੇ ਦੀ ਕੈਦ

ਦਿੱਲੀ ‘ਚ ਆਪ ਵਿਧਾਇਕ ਮਨੋਜ ਕੁਮਾਰ ਨੂੰ 3 ਮਹੀਨੇ ਦੀ ਕੈਦ

ਦਿੱਲੀ ‘ਚ ਆਪ ਵਿਧਾਇਕ ਮਨੋਜ ਕੁਮਾਰ ਨੂੰ 3 ਮਹੀਨੇ ਦੀ ਕੈਦ10 ਹਜ਼ਾਰ ਰੁਪਏ ਦੇ ਬਾਂਡ ‘ਤੇ ਮਿਲੀ ਜ਼ਮਾਨਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਇਕ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਮਨੋਜ ਕੁਮਾਰ ਨੂੰ ਚੋਣ ਪ੍ਰਕਿਰਿਆ ਰੋਕਣ ਦੇ ਇਕ ਅਪਰਾਧ ਵਿਚ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ। ਵਿਧਾਨ ਸਭਾ ਚੋਣਾਂ 2013 ਦੌਰਾਨ ਪੂਰਬੀ ਦਿੱਲੀ ਦੇ ਕਲਿਆਣਪੁਰੀ ਸਥਿਤ ਵੋਟਿੰਗ ਕੇਂਦਰ ‘ਤੇ ਮਨੋਜ ਕੁਮਾਰ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ। ਮੁੱਖ ਜੱਜ ਸਮਰ ਵਿਸ਼ਾਲ ਨੇ 10 ਹਜ਼ਾਰ ਰੁਪਏ ਦੇ ਬਾਂਡ ‘ਤੇ ਮਨੋਜ ਕੁਮਾਰ ਨੂੰ ਜ਼ਮਾਨਤ ਵੀ ਦੇ ਦਿੱਤੀ। ਮਨੋਜ ਹੁਣ ਇਸ ਫੈਸਲੇ ਵਿਰੁਧ ਉਪਰਲੀ ਅਦਾਲਤ ਵਿਚ ਅਪੀਲ ਕਰ ਸਕਦੇ ਹਨ। ਧਿਆਨ ਰਹੇ ਕਿ ਮਨੋਜ ਕੁਮਾਰ ‘ਤੇ ਇਲਜ਼ਾਮ ਹੈ ਕਿ ਉਸ ਨੇ ਸਾਲ 2013 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਕ ਪੋਲਿੰਗ ਕੇਂਦਰ ‘ਤੇ 50 ਵਿਅਕਤੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜਿਸ ਨਾਲ ਵੋਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

RELATED ARTICLES
POPULAR POSTS