ਸੂਚਨਾ ਪ੍ਰਸਾਰਨ ਮੰਤਰਾਲੇ ਦਾ ਵਾਧੂ ਚਾਰਜ ਸਮ੍ਰਿਤੀ ਇਰਾਨੀ ਨੂੰ ਮਿਲਿਆ
ਨਰਿੰਦਰ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮ੍ਰਿਤੀ ਇਰਾਨੀ ਨੂੰ ਵੈਂਕਈਆ ਨਾਇਡੂ ਦੀ ਜਗ੍ਹਾ ਸੂਚਨਾ ਪ੍ਰਸਾਰਨ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸਮ੍ਰਿਤੀ ਇਰਾਨੀ ਕੋਲ ਕੱਪੜਾ ਮੰਤਰਾਲਾ ਵੀ ਹੈ ਅਤੇ ਹੁਣ ਉਸ ਕੋਲ ਸੂਚਨਾ ਪ੍ਰਸਾਰਨ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੋਵੇਗੀ। ਇਸ ਤੋਂ ਇਲਾਵਾ ਵੈਂਕਈਆ ਨਾਇਡੂ ਦੀ ਜਗ੍ਹਾ ਨਰਿੰਦਰ ਸਿੰਘ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ।
ਐਨਡੀਏ ਵੱਲੋਂ ਸਾਬਕਾ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਲਈ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਆਪਣੇ ਤਿੰਨਾਂ ਮੰਤਰਾਲਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵੈਂਕਈਆ ਨਾਇਡੂ ਮੋਦੀ ਕੈਬਨਿਟ ਵਿੱਚ ਕਈ ਅਹਿਮ ਮੰਤਾਰਲਿਆ ਦੀ ਜ਼ਿੰਮੇਵਾਰੀ ਸਾਂਭ ਰਹੇ ਸਨ। ਨਾਇਡੂ ਕੋਲ ਸੂਚਨਾ ਪ੍ਰਸਾਰਨ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ ਤੇ ਗ਼ਰੀਬੀ ਹਟਾਓ ਸਮੇਤ ਤਿੰਨ ਮੰਤਰਾਲੇ ਸਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …