17.1 C
Toronto
Wednesday, August 26, 2026
spot_img
Homeਪੰਜਾਬਜੱਲਿਆਂਵਾਲਾ ਬਾਗ ਦੀ ਮਿੱਟੀ ਲੈ ਕੇ ਗਏ ਹਰਿਆਣਾ ਦੇ ਕਿਸਾਨ

ਜੱਲਿਆਂਵਾਲਾ ਬਾਗ ਦੀ ਮਿੱਟੀ ਲੈ ਕੇ ਗਏ ਹਰਿਆਣਾ ਦੇ ਕਿਸਾਨ

ਜੱਲਿਆਂਵਾਲਾ ਬਾਗ ਦੀ ਮਿੱਟੀ ਲੈ ਕੇ ਗਏ ਹਰਿਆਣਾ ਦੇ ਕਿਸਾਨਸੰਘਰਸ਼ ਦੌਰਾਨ ਕਿਸਾਨਾਂ ਦਾ ਵਧਾਇਆ ਜਾਵੇਗਾ ਹੌਸਲਾ
ਅੰਮ੍ਰਿਤਸਰ : ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਹਰਿਆਣਾ ਦੇ ਕਿਸਾਨ ਜੱਲ੍ਹਿਆਂਵਾਲਾ ਬਾਗ ‘ਚੋਂ ਸ਼ਹੀਦਾਂ ਦੀ ਮਿੱਟੀ ਅਤੇ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਲੈ ਕੇ ਗਏ ਹਨ। ਇਹ ਮਿੱਟੀ ਅਤੇ ਜਲ ਉਨ੍ਹਾਂ ਨੂੰ ਜੱਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਨੇ ਮੁਹੱਈਆ ਕਰਵਾਇਆ। ਜਥੇਬੰਦੀ ਦੇ ਮੁਖੀ ਸੁਨੀਲ ਕੁਮਾਰ, ਜਿਸ ਦੇ ਪੜਦਾਦਾ ਵਾਸੂਮਲ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਸਨ, ਨੇ ਦੱਸਿਆ ਕਿ ਹਰਿਆਣਾ ਤੋਂ ਹਾਈ ਕੋਰਟ ਦੇ ਸਾਬਕਾ ਜੱਜ ਬੀ.ਜੀ ਕੋਲਸੇਅ ਪਟੇਲ, ਕਿਸਾਨ ਆਗੂ ਕੁਲਦੀਪ, ਮੰਗਲ ਸਿੰਘ ਤੇ ਹੋਰ ਇਥੇ ਆਏ ਸਨ। ਇਨ੍ਹਾਂ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸਰੋਵਰ ਦਾ ਜਲ ਲਿਆ। ਮਗਰੋਂ ਜੱਲ੍ਹਿਆਂਵਾਲਾ ਬਾਗ ਗਏ ਤੇ ਉਥੋਂ ਸ਼ਹੀਦੀ ਸਥਾਨ ਤੋਂ ਮਿੱਟੀ ਲਈ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਇਹ ਵਿਰੋਧ ਜਾਰੀ ਰਹੇਗਾ। ਉਨ੍ਹਾਂ ਮੋਦੀ ਸਰਕਾਰ ਦੀ ਇਸ ਕਾਰਵਾਈ ਦੀ ਤੁਲਨਾ ਅੰਗਰੇਜ਼ਾਂ ਵੇਲੇ ਲਿਆਂਦੇ ਗਏ ਰੋਲਟ ਐਕਟ ਨਾਲ ਕੀਤੀ, ਜਿਸ ਦੀ ਕੋਈ ਦਲੀਲ, ਅਪੀਲ ਅਤੇ ਕੋਈ ਵਕੀਲ ਨਹੀਂ ਸੀ।

RELATED ARTICLES
POPULAR POSTS