![](https://parvasinewspaper.com/wp-content/uploads/2020/08/2020_7image_02_16_226367905jathedaar-ll-300x288.jpg)
ਚੰਡੀਗੜ੍ਹ/ਬਿਊਰੋ ਨਿਊਜ਼
ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਇਸ ਚੋਣ ਲਈ ਕੁੱਲ ਤਿੰਨ ਉਮੀਦਵਾਰ ਮੈਦਾਨ ਵਿਚ ਸਨ। ਦਾਦੂਵਾਲ ਨੇ ਸਿਰਫ 2 ਵੋਟਾਂ ਦੇ ਫਰਕ ਨਾਲ ਇਹ ਪ੍ਰਧਾਨਗੀ ਦੀ ਚੋਣ ਜਿੱਤੀ ਹੈ। ਹਰਿਆਣਾ ਗੁਰਦੁਆਰਾ ਕਮੇਟੀ ਦੇ ਕੁੱਲ 36 ਮੈਂਬਰ ਹਨ ਅਤੇ ਜਿਨ੍ਹਾਂ ਵਿਚੋਂ 19 ਵੋਟਾਂ ਦਾਦੂਵਾਲ ਦੇ ਹਿੱਸੇ ਆਈਆਂ ਅਤੇ ਝੀਂਡਾ ਗਰੁੱਪ ਵੱਲੋਂ ਜਸਬੀਰ ਸਿੰਘ ਖਾਲਸਾ ਨੂੰ 17 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਨਵੀਂ ਚੁਣੀ ਗਈ ਕਮੇਟੀ ਅਗਲੇ ਢਾਈ ਸਾਲਾਂ ਲਈ ਕੰਮ ਕਰੇਗੀ।